ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਈ ਟੀ ਟੀ ਯੂਨੀਅਨ ਦੇ ਜੁਝਾਰੂ ਯੋਧੇ ਸੁਖਵਿੰਦਰ ਕੁਮਾਰ ਈ ਟੀ ਟੀ ਅਧਿਆਪਕ ਜਿਹਨਾਂ ਦਾ ਬੀਤੀ ਕੱਲ੍ਹ ਅਚਾਨਕ ਦੇਹਾਂਤ ਹੋ ਗਿਆ। ਸੁਖਵਿੰਦਰ ਕੁਮਾਰ ਦੇ ਅਚਾਨਕ ਦੇਹਾਂਤ ਤੇ ਈ ਟੀ ਟੀ ਯੂਨੀਅਨ ਦੇ ਕਪੂਰਥਲਾ ਦੇ ਸੀਨੀਅਰ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਬਲਵੀਰ ਸਿੰਘ,ਗੁਰਦੇਵ ਸਿੰਘ ਭੁਲੱਥ, ਮਗਵਿੰਦਰਪਾਲ ਸਿੰਘ, ਆਦਿ ਨੇ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸੁਖਵਿੰਦਰ ਕੁਮਾਰ ਨੇ ਬਤੌਰ ਅਧਿਆਪਕ ਜਿੱਥੇ ਆਪਣੇ ਫਰਜ਼ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏ। ਉਥੇ ਹੀ ਉਨ੍ਹਾਂ ਈ ਟੀ ਟੀ ਯੂਨੀਅਨ ਵੱਲੋਂ ਲੜੇ ਸਘੰਰਸ਼ ਵਿਚ ਮੋਹਰੀ ਰੋਲ ਅਦਾ ਕਰਦਿਆਂ ਹਮੇਸ਼ਾ ਆਪਣੀ ਅਹਿਮ ਭੂਮਿਕਾ ਨਿਭਾਈ। ਸੁਖਵਿੰਦਰ ਕੁਮਾਰ ਦੇ ਭਰ ਜਵਾਨੀ ਵਿੱਚ ਇਸ ਫਾਨੀ ਸੰਸਾਰ ਤੋਂ ਜਾਣ ਨਾਲ ਜਿੱਥੇ ਪਰਿਵਾਰ, ਸਿੱਖਿਆ ਵਿਭਾਗ ਨੂੰ ਵੱਡਾ ਘਾਟਾ ਪਿਆ ਹੈ। ਉਥੇ ਹੀ ਈ ਟੀ ਟੀ ਯੂਨੀਅਨ ਨੂੰ ਆਪਣੇ ਇਸ ਯੋਧੇ ਦੀ ਮੌਤ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਦਲਜੀਤ ਸੈਣੀ, ਕਰਮਜੀਤ ਗਿੱਲ, ਸੁਖਦੇਵ ਸਿੰਘ, ਸੰਜੀਵ ਕੁਮਾਰ ਹਾਂਡਾ ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ -2 ,ਬੀ ਐੱਫ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ, ਕੰਵਲਜੀਤ ਸਿੰਘ,ਲਕਸ਼ਦੀਪ ਸ਼ਰਮਾ,ਵਿਵੇਕ ਸ਼ਰਮਾਂ, ਸ਼ਿੰਦਰ ਸਿੰਘ ਜੱਬੋਵਾਲ, ਸੁਖਵਿੰਦਰ ਸਿੰਘ ਕਾਲੇਵਾਲ, ਅਵਤਾਰ ਸਿੰਘ ਹੈਬਤਪੁਰ, ਕੰਵਲਪ੍ਰੀਤ ਸਿੰਘ ਕੌੜਾ, ਅਮਨਦੀਪ ਸਿੰਘ ਖਿੰਡਾ, ਨਿਰਮਲ ਸਿੰਘ ਸੋਢੀ ਬੂਲਪੁਰ,ਪਰਮਿੰਦਰ ਸਿੰਘ, ਗੁਰਦੇਵ ਸਿੰਘ ਭੁਲੱਥ, ਮਗਵਿੰਦਰਪਾਲ ਸਿੰਘ, ਬਲਜਿੰਦਰ ਸਿੰਘ ਜੈਦ, ਵਿਸ਼ਾਲ ਬਜਾਜ, ਲਖਵਿੰਦਰ ਸਿੰਘ ਟਿੱਬਾ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਬਿਧੀਪੁਰ, ਗੁਰਪ੍ਰੀਤ ਸਿੰਘ ਬੂਲਪੁਰ, ਜਸਵੀਰ ਸਿੰਘ ਚੀਮਾ, ਬਲਵੀਰ ਸਿੰਘ,ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਈ ਟੀ ਟੀ ਯੂਨੀਅਨ ਪਰਿਵਾਰ ਨਾਲ ਹਮੇਸ਼ਾ ਖੜੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj