(ਸਮਾਜ ਵੀਕਲੀ)
ਕਿਸ਼ਤਾਂ ਵਿਚ ਕਿੰਝ ਪਏ ਮਰਦੇ ਨੇ ਲੋਕ।
ਅਧਮੋਏ ਜਿਹੇ ਬਣ ਸਾਹ ਭਰਦੇ ਨੇ ਲੋਕ।
ਪੈਂਦੀ ਤੇਜ਼ ਮਹਿੰਗਾਈ ਫੱਟੇ ਚੁੱਕੀ ਜਾਂਦੀ ਹੈ,
ਏਸ ਮਹਿੰਗਾਈ ‘ਚ ਜਾਂਦੇ ਠਰਦੇ ਨੇ ਲੋਕ।
ਇਕ ਦੂਜੇ ਤਾਈਂ ਵੇਖ ਨਾ ਕੋਈ ਜਰਦਾ ਹੈ,
ਕਿੰਝ ਅਪਣੀ ਹੀ ਅੱਗ ਸੜਦੇ ਨੇ ਲੋਕ।
ਅਜਿਹੇ ਦਿਹੁੰ ਵੀ ਸੱਜਣਾਂ ਅੱਖੀਂ ਵੇਖਣ ਸੀ,
ਸੁੱਖੀ ਵੱਸਦੇ ਨੂੰ ਵੇਖ ਕਿਵੇਂ ਸੜਦੇ ਨੇ ਲੋਕ।
ਅੰਨ੍ਹੀ ਪੀਂਹਦੀ ਕੁੱਤੇ ਚੱਟੀ ਜਾਂਦੇ ਤੱਕ ਰਹੇ,
ਐਸੇ ਰਾਜ ‘ਚ ਦਿਨ ਕਟੀ ਕਰਦੇ ਨੇ ਲੋਕ।
ਨਾ ਕੋਈ ਰਾਜਾ ਨਾ ਕੋਈ ਬਾਬੂ ਦਿਸਦਾ ਹੈ ,
ਫੁੱਦੂ ਰਾਜ ਟੂਹਾਨੇ ਦਾ ਪਾਠ ਪੜ੍ਹਦੇ ਨੇ ਲੋਕ।
ਚੁੱਪ ਕਰਕੇ ‘ਆਜ਼ਾਦ’ ਸਮਾਂ ਟਪਾਈ ਜਾਹ,
ਲੱਤਾਂ-ਬਾਹਵਾਂ ਖਿੱਚਨੋਂ ਨਾ ਡਰਦੇ ਨੇ ਲੋਕ।
* ਰਣਜੀਤ ਆਜ਼ਾਦ ਕਾਂਝਲਾ *(09464697781)



