ਬਾਰ ਐਸੋਸੀਏਸ਼ਨ ਫਿਲੌਰ ਵਲੋਂ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਚੇਅਰਮੈਨ ਬਣਨ ਤੇ ਸਨਮਾਨਿਤ

ਫਿਲੌਰ, ਅੱਪਰਾ(ਜੱਸੀ)-ਬਾਰ ਐਸੋਸੀਏਸ਼ਨ ਫਿਲੌਰ ਵਲੋਂ-ਫਿਲੌਰ ਬਾਰ ਦੇ ਮੈਂਬਰ ਐਡਵੋਕੇਟ ਕਸ਼ਮੀਰਸਿੰਘ ਮੱਲ੍ਹੀ ਦੇ ਇੰਪਰੂਵਮੈਂਟ ਟਰੱਸਟ ਫਗਵਾੜਾ ਦਾ ਚੇਅਰਮੈਨ ਬਣਨ ‘ਤੇਸਨਮਾਨ ਕੀਤਾ ਗਿਆ। ਇਸ ਮੌਕੇ ਬਾਰ ਦੇ ਪ੍ਰਧਾਨ ਅਸ਼ਵਨੀ ਕੁਮਾਰ, ਸਕੱਤਰ ਅਮਰਿੰਦਰ ਸਿੰਘ, ਗੁਰਦੀਪ ਸਿੰਘ ਮੀਤ  ਪ੍ਰਧਾਨ, ਵਿਸ਼ੂ ਭੰਡਾਰੀ ਜੁਆਇੰਟ ਸਕੱਤਰ, ਮੈਂਬਰ ਸਾਬਾਨ ਗੁਰਦੀਪ ਸਿੰਘ  ਲਾਲੀ, ਨਵਜੋਤ ਸਿੰਘ ਖਹਿਰਾ, ਨਵਜੋਤ ਸਮਰਾ, ਕੇ.ਪੀ.ਐਸ.ਮਾਹਲ, ਰਵੀ ਪ੍ਰਕਾਸ਼ ਸ਼ਰਮਾ, ਸੁਖਪਾਲ ਡਾਹਰੀ, ਦਿਨੇਸ਼ ਲਖਨਪਾਲ, ਕੁਮਾਰੀ ਸੁਧਾ ਵਿਜ, ਗੌਰਵ ਕੌਸ਼ਲ, ਮੋਹਨ ਲਾਲ ਬੋਪਾਰਾਏ, ਰਾਜੇਸ਼ ਕੁਮਾਰ, ਸੁਖਵਿੰਦਰ ਕੌਰ, ਮਨਜੀਤ ਕੁਮਾਰ, ਵਿੱਕੀ ਐਸ.ਐਨ.ਅਗਰਵਾਲ, ਨਵਲ ਕਿਸ਼ੋਰ ਗੁਪਤਾ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ। ਬਾਰ ਐਸੋਸੀਏਸ਼ਨ ਵਲੋਂ ਇਸ ਮੌਕੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਯਾਦਗਾਰੀ ਚਿੰਨ ਦੇ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਅਸ਼ਵਨੀ ਕੁਮਾਰ ਬੋਪਾਰਾਏ ਨੇ ਇਸ ਮੌਕੇ ਕਿਹਾ ਕਿ ਐਡਵੋਕੇਟ ਮੱਲੀ ਦਾ ਇੰਪਰੂਵਮੈਂਟ ਟਰੱਸਟ ਫਗਵਾੜਾ ਦਾ ਚੇਅਰਮੈਨ ਬਣਾਏ ਜਾਣਾ ਬਾਰ ਐਸੋਸੀਏਸ਼ਨ ਫਿਲੌਰ ਲਈ ਵਖਰ ਵਾਲੀ ਗੱਲ ਹੈ। ਉਨ੍ਹਾਂ ਇਸ ਮੌਕੇ ਐਡਵੋਕੇਟ ਮੱਲ੍ਹੀ ਨੂੰ ਚੇਅਰਮੈਨ ਬਣਨ ਤੇ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤਰਕਸ਼ੀਲ਼ ਸੁਸਾਇਟੀ ਵਲੋਂ ਸਕੂਲੀ ਸਿੱਖਿਆ ਵਿੱਚ ਜੀਵ ਵਿਕਾਸ ਸਮੇਤ ਵਿਗਿਆਨਕ ਪਾਠਕ੍ਰਮਾਂ ਨੂੰ ਬਰਕਰਾਰ ਰੱਖਣ ਦੀ ਕੀਤੀ ਮੰਗ ਐਸ ਸੀ ਈ ਆਰ ਟੀ ਦੇ ਨਿਰਦੇਸ਼ਕ ਨੂੰ ਸੋਂਪਿਆ ਮੰਗ ਪੱਤਰ 
Next articleRevealing the Truth- UGC CARE Indexing Services Under Scrutiny