ਦੱਤ ਮੰਦਿਰ ਪੁਣੇ ‘ਚ ਚੈਰੀਟੇਬਲ ਡਾਇਗਨੌਸਟਿਕ ਲੈਬ ਸ਼ੁਰੂ

ਗੁਰੂ ਪੂਰਨਿਮਾ ਮੌਕੇ ‘ਤੇ ਹੋਇਆ ਗੁਰਬਾਣੀ ਕੀਰਤਨ 

ਪੁਣੇ  (ਸਮਾਜ ਵੀਕਲੀ) ਵਰਲਡ ਸਿੱਖ ਪੰਜਾਬੀ ਚੈਂਬਰ ਆਫ ਕਾਮ੍ਰਸ ਦੇ ਪ੍ਰਧਾਨ ਗੁਰਬੀਰ ਸਿੰਘ ਮਖੀਜਾ ਨੂੰ ਪੁਣੇ ਸ਼ਹਿਰ ਦੇ ਵਿਸ਼ਵ ਪ੍ਰਸਿੱਧ ਦਾਗਦੁਸ਼ੇਠ ਗਣਪਤੀ ਮੰਦਿਰ ਦੇ ਦੱਤਾ ਮੰਦਰ ਕੰਪਲੈਕਸ ਵਿਖੇ ਡਾਇਗਨੌਸਟਿਕ ਲੈਬ ਖੁੱਲਣ ਤੇ ਸ਼੍ਰੀ ਮੱਖੀਜਾ ਗੁਰੂ ਨਾਨਕ ਮੈਡੀਕਲ ਫਾਊਂਡੇਸ਼ਨ ਪੁਣੇ ਸ਼ਹਿਰ ਦੇ ਡਾਕਟਰਾਂ ਅਤੇ ਸਟਾਫ਼ ਵੱਲੋ ਹਰ ਰੋਜ਼ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ , ਨਾਗਰਿਕਾਂ ਲਈ ਚੈਰੀਟੇਬਲ  ਪੈਥੋਲੋਜੀਕਲ ਟੈਸਟ ਕਰਵਾਏ ਜਾ ਰਹੇ ਹਨ। ਗੁਰੂ ਪੁਰਨਿਮਾ ਦੇ ਮੌਕੇ ‘ਤੇ ਮਹਾਰਾਸ਼ਟਰੀ ਭਾਈਚਾਰ ਅਤੇ ਮੰਦਰ ਦੇ ਟਰੱਸਟੀਆਂ ਨੇ ਵਰਲਡ ਸਿੱਖ ਪੰਜਾਬੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਗੁਰਬੀਰ ਸਿੰਘ ਮਖੀਜਾ ਨੂੰ ਦੁਪਿਹਰ 2.30 ਤੋਂ 4.30 ਵਜੇ ਤੱਕ ਦੱਤ ਮੰਦਿਰ ਵਿਖੇ ਗੁਰਬਾਣੀ ਕੀਰਤਨ ਕਰਨ ਦਾ ਸੱਦਾ ਦਿੱਤਾ। ਸੰਤ ਨਾਮਦੇਵ ਕੀਰਤਨ ਭਜਨ ਮੰਡਲ ( ਗੁਰਦੁਆਰਾ ਗੁਰੂ ਨਾਨਕ ਦਰਬਾਰ ਪੁਣੇ ਕੈਂਪ ) ਨੇ ਦੱਤ ਮੰਦਰ ਸ਼੍ਰੀਮੌਤ ਦਗਦੁ ਸ਼ੇਠ ਗਣਪਤੀ ਮੰਦਿਰ ਵਿਖੇ ਗੁਰਬਾਣੀ ਕੀਰਤਨ ਕਰਦਿਆਂ ਸਿਰ ਢੱਕ ਕੇ ਕੀਰਤਨ ਕੀਤਾ। ਵਿਸ਼ਵ ਪ੍ਰਸਿੱਧ ਦਾਗਦੁਸ਼ੇਠ ਗਣਪਤੀ ਮੰਦਿਰ ਦੇ ਟਰੱਸਟੀ ਐਡਵੋਕੇਟ ਰਜਨੀ ਉਰਵੰਦੇ ਜੀ ਨੇ ਮੱਖੀਜਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਪ ਪੁਣੇ ਦੇ ਪ੍ਰਧਾਨ ਚਰਨਜੀਤ ਸਿੰਘ ਸਾਹਨੀ ਸਮੇਤ ਕਈ ਪਤਵੰਤੇ ਹਾਜ਼ਰ ਹੋਏ।
✍️ ਬੇਦੀ ਬਲਦੇਵ 
 ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਸਮਾਗਮ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਵਿਖੇ 28 ਨੂੰ
Next articleਕਬਜ਼ਾ ਕਰਵਾਉਣ ਵਿਚ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ – ਆਪ ਵਰਕਰ