ਘਰਵਾਲੇ ਦੇ ਫ਼ਰਜ਼।

(ਸਮਾਜ ਵੀਕਲੀ)

ਪੀਂਦਾ ਤਾਂ ਤੂੰ ਨਿੱਤ ਹੈ ਸ਼ਰਾਬੀਆ ਯਾਰਾ ਓਏ,
ਇਸਦਾ ਨਸ਼ਾ ਮੈਨੂੰ ਵੀ ਕਦੀ ਚੜਾਇਆ ਕਰ ਵੇ।
ਯਾਦਾਂ ਚ ਤੂੰ ਅਾਉਂਦਾ ਹੀ ਰਹਿੰਦਾ,
ਕਦੀ ਖਾਬੵਾਂ ਵਿੱਚ ਵੀ ਆਇਆ ਕਰ ਵੇ।
ਪੀਣ ਤੋਂ ਬਾਅਦ ਤੂੰ ਰੋਜ਼ ਹੈ ਲੜਦਾ,
ਲੜਨ ਤੋਂ ਬਾਦ ਮੰਨ ਜਾਇਆ ਕਰ ਵੇ।
ਅੰਦਰ ਵੜ ਕੇ ਮੈਨੂੰ ਕੁੱਟਲੇ-ਮਾਰਲੇ,
ਆਪਣਾ ਸ਼ਰੀਕੇ ਚ ਜਲੂਸ ਨਾ ਕਢਾਇਆ ਕਰ ਵੇ।
ਘਰੇ ਬੱਚੇ ਸ਼ਾਮੀ ਤੇਰਾ ਇੰਤਜ਼ਾਰ ਪਏ ਨੇ ਕਰਦੇ,
ਇਹਨਾਂ ਲਈ ਵੀ ਬਜਾਰੋਂ ਖਾਣ ਲਈ ਕੁਝ ਲਿਆਇਆ ਕਰ ਵੇ।
ਇਹਸਾਸ ਵੀ ਸੋਹਣਾ ਲਗਦਾ ਤੇਰਾ,
ਤੂੰ ਇੱਕ ਗਲਵਕੜੀ ਵੀ ਪਾਇਆ ਕਰ ਵੇ।
ਜਿੰਦਗੀ ਚ ਜੋ ਫਰਜ਼ ਨੇ ਹਿੱਸੇ ਤੇਰੇ ਦੇ,
ਓਹ ਵੀ ਪੂਰੇ ਕਰ ਜਾਇਆ ਕਰ ਵੇ।
ਪਰਿਵਾਰ ਲਈ ਜੋ ਫਰਜ਼ ਨੇ ਤੇਰੇ,
ਓਹ ਵੀ ਪੂਰੇ ਕਰ ਜਾਇਆ ਕਰ ਵੇ ।।

ਜਸਪਾਲ ਮਹਿਰੋਕ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਬ ਸਾਂਝੀਵਾਲਤਾ ਦਾ ਪ੍ਰਤੀਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
Next articleਕਵਿੱਤ ਛੰਦ (ਮਾਂ ਬੋਲੀ ਪੰਜਾਬੀ)