(ਸਮਾਜ ਵੀਕਲੀ)
ਦੁਸਹਿਰੇ ਨੂੰ ਰਾਵਣ ਫੂਕਣ ਜਾਈਏ ਪੂਰੇ ਚਾਵਾਂ ਨਾਲ ।
ਔਗੁਣ ਰਾਵਣ ਨਾਲੋਂ ਕਿਤੇ ਵੱਧਕੇ ਚੁੱਕੀ ਫਿਰਦੇ ਨਾਲ ।
ਦੁਸਹਿਰੇ ਤੋਂ ਲੈ ਸਬਕ ਆਓ ਕਰੀਏ ਗੁਣਾਂ ਦਾ ਪ੍ਰਕਾਸ਼।
ਪੁਤਲੇ ਫੂਕਣ ਨਾਲੋਂ ਜਲਾਈਏ ਜੋ ਔਗੁਣਾਂ ਬੰਨੀ ਪਾਲ਼।
ਰਾਵਣ ਫੂਕਣ ਤੋਂ ਪਹਿਲਾਂ ਝਾਤਾਂ ਪਾਈਏ ਅੰਦਰ ਨਾਲ।
ਅੱਗ ਲੱਗੀ ਕਾਮ ਦੀ ਕੀ ਕੀ ਵਾਪਰਦੈ ਕੁੜੀਆਂ ਨਾਲ।
ਈਰਖਾ ਨਾਲ ਤੜਫੀਏ ਕੀ ਹੋਊ ਪੁਤਲਾ ਫੂਕਣ ਨਾਲ।
ਕੁੱਖਾਂ ਵਿੱਚ ਭਰੂਣ ਨੂੰ ਮਾਰਦੇ ਹੋ ਗਈ ਹੈ ਪੁੱਠੀ ਚਾਲ।
ਜਿਸ ਹਵਾ ਸਹਾਰੇ ਜਿਉਂਦੇ ਓਸਨੂੰ ਕਰਦੇ ਪਏ ਖਰਾਬ।
ਪੁਤਲੇ ਜਲਾ ਕੇ ਕਰੀਏ ਵਾਤਾਵਰਣ ਦਾ ਮੰਦੜਾ ਹਾਲ।
ਦੁਸਹਿਰਾ ਤਿਉਹਾਰ ਨੂੰ ਮਨਾਈਏ ਪੂਰੇ ਹੁਲਾਸ ਨਾਲ।
ਅੰਦਰਲਾ ਰਾਵਣ ਮਾਰ ਸਾਂਝਾਂ ਪਾਈਏ ਖੁਸ਼ੀਆਂ ਨਾਲ।
ਇਕਬਾਲ ਅੰਦਰੋਂ ਕੱਢੀਏ ਕਬਜਾ ਕਰਿਆ ਹੈ ਸ਼ੈਤਾਨ।
ਔਗੁਣਾਂ ਨੂੰ ਧੂਅ ਧੂਅ ਮਾਰੀਏ ਗੁਣਾਂ ਦੇ ਤੀਰਾਂ ਨਾਲ।
ਇਕਬਾਲ ਸਿੰਘ ਪੁੜੈਣ
8872897500