ਦੁਸਾਂਝ ਕਲਾਂ ਵਿਖੇ ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ

ਦੁਸਾਂਝ ਕਲਾਂ   (ਸਮਾਜ ਵੀਕਲੀ)  ( ਰਾਮ ਪ੍ਰਕਾਸ਼ ਟੋਨੀ ) : ਤਰਕਸ਼ੀਲ ਸੁਸਾਇਟੀ ‌ਪੰਜਾਬ ( ਰਜਿ ) ਤਰਕਸ਼ੀਲ ਭਵਨ , ਤਰਕਸ਼ੀਲ ਚੌਕ ਬਰਨਾਲਾ ਦੀ ਇਕਾਈ  ਫ਼ਗਵਾੜਾ ਵਲੋਂ  ਛੇਵੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀ ਦੀ  ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੁਸਾਂਝ ਕਲਾਂ ਦੇ ਦੋ  ਸਕੂਲਾਂ ਵਿਚ ਜਿਨ੍ਹਾਂ ਵਿਚ ਜੀ . ਐਚ .ਆਰ ਖ਼ਾਲਸਾ. ਸੀਨੀਅਰ ਸਕੂਲ ਦੁਸਾਂਝ ਕਲਾਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ  ਸਕੂਲ ਦੁਸਾਂਝ ਕਲਾਂ ਵਿਚ ਲਈ ਗਈ। ਇਸ ਪ੍ਰੀਖਿਆ ਵਿੱਚ 90 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਸ ਸਮੇਂ ਸੁਰਿੰਦਰ ਪਾਲ ਛਿੰਦੀ, ਬਲਵੀਰ ਸਿੰਘ,‌ ਰਾਮ ਪ੍ਰਕਾਸ਼ ਟੋਨੀ ਸਾਹਿਤਕਾਰ,   ਮਾਂ . ਸੁਰਿੰਦਰ ਪਾਲ ਚੱਕ ਦੇਸ਼ ਰਾਜ, ਪ੍ਰਕਾਸ਼ ਰਾਮ, ਹਰਦੀਪ ਕੌਰ  ਨੇ ਦੱਸਿਆ ਕਿ ਦਿਨੋਂ – ਦਿਨ ਸਮਾਜ ਵਿਚ ਵਧ ਰਹੇ ਵਹਿਮਾ ਭਰਮਾਂ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਵਰਗ ਵਿੱਚ ਚੇਤਨਾ ਪੈਦਾ ਕਰਨ ਲਈ ਇਹ ਪ੍ਰੀਖਿਆ ਕਰਵਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਕੁਇਜ਼ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ
Next articleਕਵਿਤਾਵਾਂ