ਐਨ ਸੀ ਸੀ ਕੈਂਪ ਦੌਰਾਨ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਰੈਂਕ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਭਾਰਤੀ ਫੌਜ ਦੀ 21 ਪੰਜਾਬ ਬਟਾਲੀਅਨ ਐੱਨ ਸੀ ਸੀ ਕਪੂਰਥਲਾ ਦੁਆਰਾ ਲਗਾਏ ਗਏ ਕੈਂਪ ਦੌਰਾਨ ਮਿੱਠੜਾ ਕਾਲਜ ਵਿਦਿਆਰਥੀਆਂ ਨੂੰ ਸ਼ਾਨਦਾਰ ਰੈਂਕ ਹਾਸਲ ਕੀਤੇ । ਇਹ ਕੈਡਿਟ ਕੈਂਪ 6 ਅਕਤੂਬਰ ਤੋਂ 13 ਅਕਤੂਬਰ ਤੱਕ ਲਗਾਇਆ ਗਿਆ। ਇਸ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਕੈਂਪ ਦੌਰਾਨ ਫਾਇਰਿੰਗ, ਡਰਿੱਲ, ਮੈਪ ਰੀਡਿੰਗ, ਗੇਮਾਂ ਅਤੇ ਕਲਚਰ ਗਤੀਵਿਧੀਆਂ ਚ ਭਾਗ ਲਿਆਸ਼ ਇਸ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਪੁਜੀਸ਼ਨਾਂ ਵੀ ਹਾਸਲ ਕੀਤੀਆਂ। ਜਿਸ ਵਿੱਚ ਮਨਿੰਦਰ ਬੀ ਏ ਸਮੈਸਟਰ ਪੰਜਵਾਂ ਨੇ ਗੀਤ ਗਾਉਣ ਦੇ ਮੁਕਾਬਲੇ ਚ ਪਹਿਲਾ ਸਥਾਨ ,ਪ੍ਰਭਜੋਤ ਨੂੰ ਵਧੀਆ ਸਟੇਜ ਸੰਭਾਲਣ ਲਈ ਪਹਿਲਾ ਸਥਾਨ ਮਿਲਿਆ। ਇਸ ਤੋਂ ਇਲਾਵਾ ਕੁਲਵਿੰਦਰ ਕੌਰ ਬੀ ਏ ਫਾਈਨਲ, ਜਸਪ੍ਰੀਤ ਬੀ ਏ ਸਮੈਸਟਰ ਪੰਜਵਾਂ ,ਸਿਮਰਨਜੀਤ ਕੌਰ ਬੀ ਏ ਸਮੈਸਟਰ ਪੰਜਵਾਂ, ਕਿਰਨਜੀਤ ਕੌਰ ਬੀ ਏ ਸਮੈਸਟਰ ਪੰਜਵਾਂ, ਲਵਲੀਨ, ਮਨਪ੍ਰੀਤ ਤੇ ਮਨਦੀਪ ਬੀ ਕਾਮ ਸਮੈਸਟਰ ਪੰਜਵਾਂ , ਸੰਦੀਪ ਕੌਰ ਬੀ ਐੱਸ ਸੀ ਸਮੈਸਟਰ ਪੰਜਵਾਂ ਨੇ ਵੀ ਇਨਾਮ ਜਿੱਤੇ।

ਇਸ ਮੌਕੇ ਕਮਾਂਡਰ ਅਧਿਕਾਰੀ ਕਰਨਲ ਵਿਸ਼ਾਲ ਉੱਪਲ ਵੱਲੋਂ ਮਨਿੰਦਰ ਨੂੰ ਸੀਨੀਅਰ ਅੰਡਰ ਅਧਿਕਾਰੀ ਤੇ ਪ੍ਰਭਜੋਤ ਕੌਰ ਬੀ ਕਾਮ ਸਮੈਸਟਰ ਪੰਜਵਾਂ ਨੂੰ ਅੰਡਰ ਅਧਿਕਾਰੀ ਦੇ ਹੱਕ ਨਾਲ ਨਿਵਾਜਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਾਲਜ ਦੇ ਐਨਸੀਸੀ ਅਫ਼ਸਰ ਪ੍ਰੋ ਅਰਪਨਾ ਨੂੰ ਵੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਐਨ ਸੀ ਸੀ ਵਿਦਿਆਰਥੀਆਂ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਇਸਦੇ ਨਾਲ ਹੀ ਉਨ੍ਹਾਂ ਵਿੱਚ ਅਨੁਸ਼ਾਸਨ ਦੀ ਭਾਵਨਾ ਵੀ ਪੈਦਾ ਕਰਦਾ ਹੈ । ਇਸ ਲਈ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਐੱਨ ਸੀ ਸੀ ਵਿੱਚ ਭਾਗ ਲੈਣਾ ਚਾਹੀਦਾ ਹੈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤ-ਤਮਾਸ਼ਾ
Next articleਮਨਿਸਟਰੀਅਲ ਸਟਾਫ ਵਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦਾ ਅਧਿਆਪਕ ਦਲ ਵੱਲੋਂ ਸਮਰਥਨ