(ਸਮਾਜ ਵੀਕਲੀ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਮਿਤੀ 12 ਜਨਵਰੀ 2024 ਨੂੰ ਇੱਕ ਸਾਹਿਤਿਕ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ (ਕੁ) ਕਾਕੜਾ ਰੋਡ ਭਵਾਨੀਗੜ੍ਹ ਵਿਖੇ ਕਰਵਾਇਆ ਗਿਆ ਕਰਵਾਇਆ। ਇਹ ਸਮਾਗਮ ਪੰਜਾਬ ਦੇ ਮੁਗਲ ਕਾਲ ਦੇ ਮਹਾਨ ਨਾਇਕ ਦੁੱਲਾ ਭੱਟੀ ਨੂੰ ਸਮਰਪਿਤ ਸੀ ਜਿਸ ਨੇ ਮੁਗਲ ਹਕੂਮਤ ਦੇ ਖਿਲਾਫ ਪੀੜ੍ਹੀ ਦਰ ਪੀੜ੍ਹੀ ਇੱਕ ਲੰਮੀ ਜੰਗ ਲੜੀ ਅਤੇ ਆਪਣੇ ਦਾਦੇ ਸਾਂਬਰ ਭੱਟੀ ਅਤੇ ਪਿਤਾ ਫਰੀਦ ਭੱਟੀ ਵਾਂਗ ਸ਼ਹਾਦਤ ਦਾ ਪਿਆਲਾ ਪੀਤਾ। ਹਰ ਸਾਲ ਲੋਹੜੀ ਦਾ ਤਿਉਹਾਰ ਵੀ ਦੁੱਲਾ ਭੱਟੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਵੱਲੋਂ ਦੱਸਿਆ ਗਿਆ ਕਿ ਦੁੱਲਾ ਭੱਟੀ ਦਾ ਅਸਲ ਨਾਮ ਅਬਦੁੱਲਾ ਭੱਟੀ ਸੀ ਪਰ ਪਰਿਵਾਰ ਵਿੱਚ ਉਸ ਨੂੰ ਪਿਆਰ ਨਾਲ ਸਾਰੇ ਦੁੱਲਾ ਭੱਟੀ ਕਹਿੰਦੇ ਸਨ ਅਤੇ ਫਿਰ ਹੌਲ਼ੀ ਹੌਲ਼ੀ ਉਸਦਾ ਇਹੀ ਨਾਮ ਪੱਕ ਗਿਆ ਅਤੇ ਬਾਅਦ ਵਿੱਚ ਪੰਜਾਬ ਦੇ ਮਾਣਮੱਤੇ ਇਤਿਹਾਸ ਵਿੱਚ ਉਸ ਦਾ ਇਹੀ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਖ਼ਰਾਬ ਮੌਸਮ ਅਤੇ ਠੰਡ ਦੇ ਬਾਵਜੂਦ ਇਸ ਸਮਾਗਮ ਵਿੱਚ ਦੁੱਲਾ ਭੱਟੀ ਨਾਲ ਸੰਬੰਧਿਤ ਰਚਨਾਵਾਂ ਲੈ ਕੇ ਪਵਨ ਹੋਸੀ, ਪੰਮੀ ਫੱਗੂਵਾਲੀਆ, ਬਲਜਿੰਦਰ ਬਾਲੀ ਰੇਤਗੜ, ਸੰਦੀਪ ਸਿੰਘ ਬਖੋਪੀਰ, ਪੁਸ਼ਪਿੰਦਰ ਸਿੰਘ ਬਖੋਪੀਰ, ਕਰਨੈਲ ਸਿੰਘ ਬੀਂਬੜ, ਗੁਰਜੰਟ ਬੀਂਬੜ ਅਤੇ ਹਰਵੀਰ ਸਿੰਘ ਬਾਗੀ ਨੇ ਹਾਜ਼ਰੀ ਲਗਵਾਈ। ਕੁਲਵੰਤ ਖਨੌਰੀ ਵੱਲੋਂ ਇਸ ਮੌਕੇ ਹਾਜ਼ਰ ਹੋਏ ਕਵੀ ਸਾਹਿਬਾਨ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj