HOME ਦੋਗਾਣਾ ਜੋੜੀ ਸਰਬਜੀਤ ਫੁੱਲ – ਪ੍ਰੀਤ ਸਮਰਾਲਾ ਲੈ ਕੇ ਆਏ ਨਵਾਂ ਟ੍ਰੈਕ...

ਦੋਗਾਣਾ ਜੋੜੀ ਸਰਬਜੀਤ ਫੁੱਲ – ਪ੍ਰੀਤ ਸਮਰਾਲਾ ਲੈ ਕੇ ਆਏ ਨਵਾਂ ਟ੍ਰੈਕ ‘ਗੱਪ’

ਸਰੀ/ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਰਿੰਗ ਰਿਕਾਰਡਸ ਬਾਈਵ ਦੀ ਪੇਸ਼ਕਸ਼ ਵਿੱਚ ਦੋਗਾਣਾ ਜੋੜੀ ਸਰਬਜੀਤ ਫੁੱਲ – ਪ੍ਰੀਤ ਸਮਰਾਲਾ ਵਲੋਂ ਆਪਣਾ ਨਵਾਂ ਟ੍ਰੈਕ ‘ਗੱਪ’ ਟਾਈਟਲ ਹੇਠ ਲੈ ਕੇ ਆਏ ਨੇ। ਇਸ ਸੌਂਗ ਨੂੰ ਅਜੇ ਸਰਬ ਗਾਹਟ ਯੂਐਸਏ ਨੇ ਪੇਸ਼ ਕੀਤਾ ਹੈ। ਸੋਨੂ ਨਵਾਂ ਪਿੰਡੀਆ ਵਲੋਂ ਇਸ ਟ੍ਰੈਕ ਨੂੰ ਕਲਮਬੱਧ ਕੀਤਾ ਗਿਆ ਗਿਹਾ ਹੈ ਤੇ ਸੁਰਿੰਦਰ ਬੱਬੂ ਵਲੋਂ ਇਸਦਾ ਸੰਗੀਤ ਤਿਆਰ ਕੀਤਾ ਗਿਆ। ਸੀਟੂ ਬਾਈ ਵਲੋਂ ਇਸ ਟ੍ਰੈਕ ਦਾ ਵੀਡੀਓ ਫਿਲਮਾਂਕਣ ਕੀਤਾ ਗਿਆ। ਲੋਕ ਗਾਇਕ ਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ ਨੇ ਦੱਸਿਆ ਕਿ ਉਹਨਾਂ ਦਾ ਗਾਇਆ ਇਹ ਟ੍ਰੈਕ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ। ਜਿਸ ਦੀ ਰਿਪੋਰਟ ਸਰੋਤਿਆਂ ਵਲੋਂ ਹਾਂ ਪੱਖੀ ਪ੍ਰਾਪਤ ਹੋਈ ਹੈ । ਗਾਇਕ ਸਰਬਜੀਤ ਫੁੱਲ ਇੱਕ ਸੰਜੀਦਾ ਕਲਾਕਾਰ ਹੈ, ਜਿਸ ਨੇ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਗਾਇਕੀ ਦੀ ਸੇਵਾ ਕਰਦਿਆਂ ਅਨੇਕਾਂ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਉਸਦੇ ਇਸ ਟ੍ਰੈਕ ਨੂੰ ਵੀ ਸਰੋਤੇ ਖੂਬ ਪਸੰਦ ਕਰ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਝੋਨੇ ਦੀ ਖ਼ਰੀਦ ਸੁਚੱਜੇ ਢੰਗ ਨਾਲ ਜਾਰੀ, ਹੁਣ ਤੱਕ ਮੰਡੀਆਂ ‘ਚ ਹੋਈ 1158 ਮੀਟ੍ਰਿਕ ਟਨ ਦੀ ਆਮਦ: ਡਿਪਟੀ ਕਮਿਸ਼ਨਰ
Next articleਹਿੰਦੀ ਪੰਦਰਵਾੜਾ ਰੇਲ ਕੋਚ ਫੈਕਟਰੀ, ਵਿਖੇ ਆਯੋਜਿਤ