ਭਾਜਪਾ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਕਰਕੇ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਨਿਕਲੇ

ਸੰਭਲ (ਯੂਪੀ) (ਸਮਾਜ ਵੀਕਲੀ):  ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਵੱਲੋਂ ਮਹਿਲਾਵਾਂ ਤੇ ਵਪਾਰੀਆਂ ਨੂੰ ਦਿੱਤੀ ਸੁਰੱਖਿਆ ਕਰਕੇ ਹੀ ਯੂਪੀ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਘਰੋਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਹੁਣ ਦੰਗੇ ਨਹੀਂ ਹੁੰਦੇ ਤੇ ਅਪਰਾਧ ਤੇ ਬਦਨਿਜ਼ਾਮੀ ਨੂੰ ਨੱਥ ਪੈ ਚੁੱਕੀ ਹੈ। ਯੋਗੀ ਨੇ ਕਿਹਾ, ‘‘ਜਿਹੜੇ ਲੋਕ ਦੰਗੇ ਕਰਵਾਉਂਦੇ ਸਨ ਤੇ ਅਪਰਾਧਾਂ ਵਿੱਚ ਸ਼ਾਮਲ ਸਨ, ਉਨ੍ਹਾਂ ਦੇ ਘਰਾਂ ’ਚ ਕਾਂ ਬੋਲਦੇ ਹਨ, ਕਿਉਂਕਿ 11 ਮਾਰਚ ਤੋਂ ਉਨ੍ਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ਚੋਣਾਂ: ਪਹਿਲੇ ਗੇੜ ’ਚ 60 ਫੀਸਦ ਤੋਂ ਵੱਧ ਪੋਲਿੰਗ
Next articleਚੋਣ ਡਿਊਟੀ ’ਤੇ ਤਾਇਨਾਤ ਰਹੀਆਂ ਨੀਮ ਫੌਜੀ ਬਲਾਂ ਦੀਆਂ 800 ਕੰਪਨੀਆਂ