ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਦੁਬਈ ਦੇ ਸ਼ਹਿਰ ਸ਼ਾਰਜਾਹ ਛੱਜਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਵਲੋਂ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਗੁਰੂ ਮਹਾਰਾਜ ਜੀ ਦੀ ਤਸਵੀਰ ਦੇ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਇਸ ਮੌਕੇ ਦੇਸ਼ ਵਿਦੇਸ਼ ‘ਚ ਵਸਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਉਨਾਂ ਦੇ ਜੀਵਨ, ਸੋਚ ਤੇ ਫਲਸਫੇ ਤੋਂ ਸੇਧ ਲੈ ਕੇ ਚੱਲਣ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਦੁੱਧ, ਬ੍ਰੈੱਡ ਪਕੌੜੇ ਤੇ ਟਿੱਕੀਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਟੀਫਨ ਮੱਲ ਰਹਿਪਾ, ਸਲਾਹਕਾਰ ,ਦੀਪਾ ਛੋਕਰਾਂ, ਪਰਮਜੀਤ ਫੋਰਮੈਨ, ਬਲਵਿੰਦਰ ਕੁਮਾਰ ਪੁਗਲਾਣਾ, ਸਾਹਿਲ ਫ਼ਿਲੌਰ, ਸੋਮਾਂ ਘੁੜਕਾ, ਸਾਜਨ ਸ਼ੇਖੂਪੁਰਾ, ਜਸਪਾਲ ਵਿਰਕਾਂ, ਬਲਕਾਰ ਸ਼ੇਰਪੁਰੀਆ, ਸਾਗਰ ਹਰਿਆਣਾ, ਦਾਰਾ ਰਾਮ, ਮਕੁੰਦਪੁਰ, ਮੰਗਲ ਸਿੰਘ, ਬਘਿਆੜੀ , ਬਲਵਿੰਦਰ ਸਿੰਘ ਚੱਕੋਵਾਲ ਵੀ ਹਾਜ਼ਰ ਸਨ | ਇਸ ਮੌਕੇ ਤੇ ਦੁੱਬਈ ਸ਼ਾਰਜਾਹ ਸੰਗਤਾਂ ਵੱਲੋਂ 670 ਦਰਾਮ ਭੇਟ ਕੀਤੇ ਗਏ ਜੋ ਸ਼ਭ ਖ਼ਰਚ ਕੀਤੇ ਗਏ |
https://play.google.com/store/apps/details?id=in.yourhost.samaj



