ਡੀ. ਐੱਸ. ਪੀ ਫਿਲੌਰ ਸਰਵਣ ਸਿੰਘ ਬੱਲ, ਐੱਸ. ਐੱਚ. ਓ. ਫਿਲੌਰ ਸ੍ਰੀ ਸੰਜੀਵ ਕਪੂਰ ਤੇ ਪੱਤਰਕਾਰ ਭਾਈਚਾਰੇ ਨੂੰ ਕੀਤਾ ਸਨਮਾਨਿਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਸਬ ਡਵੀਜ਼ਨ ਫਿਲੌਰ ਦੇ ਡੀ. ਐੱਸ. ਪੀ ਸ. ਸਰਵਣ ਸਿੰਘ ਬੱਲ, ਥਾਣਾ ਫਿਲੌਰ ਦੇ ਐੱਸ. ਐੱਚ. ਓ ਸ੍ਰੀ ਸੰਜੀਵ ਕਪੂਰ, ਉਨਾਂ ਦੀ ਸਮੂਹ ਟੀਮ ਤੇ ਪੱਤਰਕਾਰ ਭਾਈਚਾਰੇ ਨੂੰ  ਉਨਾਂ ਦੀਆਂ ਸੇਵਾਵਾਂ ਨੂੰ  ਦੇਖਦੇ ਹੋਏ ਸਮਾਜ ਸੇਵਕ ਚੌਧਰੀ ਸੋਮਪਾਲ ਮੈਂਗੜਾ ਸੀਨੀਅਰ ਆਗੂ, ਕੁਲਦੀਪ ਸਿੰਘ ਪਾਲਕਦੀਮ ਪੰਚਾਇਤ ਮੈਂਬਰ, ਛਿੰਦਾ ਪਾਲਕਦੀਮ ਤੇ ਓਮ ਪ੍ਰਕਾਸ਼ ਸਕਤੱਰ ਵਲੋਂ ਸ਼ਾਲ ਤੇ ਸਿਰੋਪਾਓ ਪਹਿਨਾ ਕੇ ੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸੋਮਪਾਲ ਮੈਂਗੜਾ ਤੇ ਕੁਲਦੀਪ ਸਿੰਘ ਪਾਲਕਦੀਮ ਨੇ ਕਿਹਾ ਕਿ ਜਿਸ ਦਿਨ ਦਾ ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ ਤੇ ਇੰਸਪੈਕਟਰ ਸੰਜੀਵ ਕਪੂਰ ਨੇ ਥਾਣਾ ਮੁਖੀ ਫਿਲੌਰ ਦਾ ਅਹੁਦਾ ਸੰਭਾਲਿਆ ਹੈ, ਉਨਾਂ ਨੇ ਨਸ਼ਾ ਤਸਕਰਾਂ, ਸਨੈਚਰਾਂ ਤੇ ਚੋਰਾਂ ਦੇ ਖਿਲਾਫ਼ ਵਿਸ਼ੇਸ਼ ਮੁਹਿੰਮ ਛੇੜ ਕੇ ਉਨਾਂ ਨੂੰ  ਸਲਾਖਾਂ ਦੇ ਪਿੱਛੇ ਧੱਕ ਦਿੱਤਾ ਹੈ, ਜਿਸ ਕਾਰਣ ਇਲਾਕਾ ਵਾਸੀ ਸੁੱਖ ਦਾ ਸਾਹ ਲੈ ਰਹੇ ਹਨ | ਚੌਧਰੀ ਸੋਮਪਾਲ ਮੈਂਗੜਾ ਤੇ ਸ. ਕੁਲਦੀਪ ਸਿੰਘ ਪਾਲਕਦੀਮ ਨੇ ਅੱਗੇ ਕਿਹਾ ਕਿ ਪੁਲਿਸ ਨੇ ਨਾਲ ਨਾਲ ਫਿਲੌਰ ਦਾ ਪੱਤਰਕਾਰ ਭਾਈਚਾਰਾ ਵੀ ਆਪਣਾ ਰੋਲ ਤੇ ਫ਼ਰਜ ਪੂਰੀ ਤਨਦੇਹੀ ਦੇ ਨਾਲ ਨਿਭਾ ਰਿਹਾ ਹੈ ਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਉਨਾਂ ਦੇ ਦੁੱਖ ਤਕਲੀਫ਼ਾਂ ਤੇ ਸਮੱਸਿਆਵਾਂ ਨੂੰ  ਪ੍ਰਸ਼ਾਸ਼ਨ ਤੱਕ ਬਿਨਾ ਕਿਸੇ ਡਰ ਤੇ ਭੈਅ ਤੋਂ ਨਿਭਾ ਰਿਹਾ ਹੈ | ਉਨਾਂ ਅੱਗੇ ਬੋਲਦਿਆਂ ਕਿਹਾ ਕਿ ਡੀ. ਐੱਸ. ਪੀ ਸਰਵਣ ਸਿੰਘ ਬੱਲ, ਐੱਸ. ਐੱਚ. ਓ ਸ੍ਰੀ ਸੰਜੀਵ ਕਪੂਰ ਤੇ ਸਮੂਹ ਪੁਲਿਸ ਟੀਮ ਪੂਰੇ ਤਾਲਮੇਲ ਨਾਲ ਕੰਮ ਕਰ ਰਹੀ ਹੈ ਤੇ ਟੀਮ ਵੱਡੇ ਪੱਧਰ ‘ਤੇ ਨਸ਼ਾ ਸਮੱਗਲਰਾਂ ਨੂੰ  ਜੇਲ ਭੇਜ ਕੇ ਆਪਣਾ ਫ਼ਰਜ ਨਿਭਾ ਰਹੀ ਹੈ | ਸਮੂਹ ਮੋਹਤਬਰਾਂ ਨੇ ਡੀ. ਐੱਸ. ਪੀ ਫਿਲੌਰ, ਥਾਣਾ ਮੁਖੀ ਤੇ ਸਮੂਹ ਪੁਲਿਸ ਟੀਮ ਨੂੰ  ਭਵਿੱਖ ਲਈ ਵੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਲੀਬਾਲ ਪ੍ਰਤੀਯੋਗਿਤਾ ‘ਚ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੇਤੂ
Next articleਧੂਰੀ ਵਿਖੇ ਪੈਨਸ਼ਨਰ ਦਿਵਸ਼ ਉਤਸ਼ਾਹ ਨਾਲ ਮਨਾਇਆ ਗਿਆ ਪੰਜਾਬ ਸਰਕਾਰ ਦੀ ਮੰਗਾਂ ਬਾਰੇ ਟਾਲ ਮਟੋਲ ਦੀ ਨੀਤੀ ਦੀ ਸਖ਼ਤ ਨਿਖੇਧੀ