ਡੀਐਸਪੀ ਉਂਕਾਰ ਸਿੰਘ ਬਰਾੜ ਵੱਲੋਂ ਜਨਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਧਰਨਾ ਲਗਾ ਕੇ ਜਨਤਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ – ਬਰਾੜ

ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਉਕਾਂਰ ਸਿੰਘ ਬਰਾੜ ਡੀਐਸਪੀ ਸਬ ਡਵੀਜ਼ਨ ਸ਼ਾਹਕੋਟ ਵੱਲੋਂ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ  ਕਿ ਸਬ- ਡਵੀਜ਼ਨ ਸ਼ਾਹਕੋਟ ਥਾਣਾ ਲੋਹੀਆਂ,ਮਹਿਤਪੁਰ ਅਤੇ ਥਾਣਾ ਸ਼ਾਹਕੋਟ ਵਿੱਚ ਮਾਨਯੋਗ ਸੀਨੀਅਰ ਅਫਸਰਾਂ ਦੀ ਗਾਈਡਲਾਈਨ ਅਤੇ ਕਾਨੂੰਨ ਦੇ ਨਿਯਮਾਂ ਅਨੁਸਾਰ ਹਰੇਕ ਕੰਮ ਸਮੇਂ ਸਰ ਕੀਤਾ ਜਾ ਰਿਹਾ ਅਤੇ ਕਿਸੇ ਵੀ ਮੁਕੱਦਮਾ ਕਿਸੇ ਵੀ ਦੋਸ਼ੀ ਨੂੰ ਬਿਨਾਂ ਸ਼ਹਾਦਤ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਚਾਰ ਸ਼ੀਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਬਲਿਕ ਨੂੰ ਬੇਨਤੀ ਕਰਦਾ ਹਾਂ ਜਦੋਂ ਵੀ ਕਿਸੇ ਵੀ ਕਿਸਮ ਦੀ ਕੋਈ ਸ਼ੰਕਾ ਹੋਵੇ ਤਾਂ ਵੀ ਵਿਅਕਤੀ ਨੂੰ ਗੁਮਰਾਹ ਹੋਣ ਦੀ ਜਰੂਰਤ ਨਹੀਂ । ਪੁਲਿਸ ਪਬਲਿਕ ਨੂੰ ਇਨਸਾਫ ਦੇਣ ਅਤੇ ਅਮਨ ਕਾਨੂੰਨ ਦੀ ਸਥਿਤੀ ਬੁਰਾਈ ਰੱਖਣ ਲਈ 24 ਘੰਟੇ ਤਤਪਰ ਹੈ ਮੁੱਖ ਅਫਸਰ ਥਾਣਾ ਅਤੇ ਮੈਂ ਖੁਦ 24 ਘੰਟੇ ਆਪਣੇ ਦਫਤਰਾਂ ਵਿੱਚ ਇਲਾਕਾ ਵਿੱਚ ਮੌਜੂਦ ਹਾਂ। ਕੋਈ ਵੀ ਪੀੜਤ ਨਿੱਜੀ ਤੌਰ ਤੇ ਗੱਲ ਕਰ ਸਕਦਾ ਹੈ, ਮਿਲ ਸਕਦਾ ਹੈ। ਇਸ ਕਰਕੇ ਪਬਲਿਕ ਨੂੰ ਗੁਮਰਾਹ ਹੋਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਤੋਂ ਉੱਪਰ ਵੀ ਸੀਨੀਅਰ ਅਫਸਰ ਹਰ ਸਮੇਂ ਪਬਲਿਕ ਲਈ ਉਪਲਬਧ ਹਨ। ਉਨ੍ਹਾਂ ਕਿਹਾ ਪਬਲਿਕ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਤੁਹਾਡੇ ਪਾਸ ਕੋਈ ਅਜਿਹਾ ਮਸਲਾ ਆਉਂਦਾ ਹੈ ਤਾਂ ਉਹ ਨਿੱਜੀ ਤੌਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਅਸੀਂ ਧਰਨਾ ਲਗਾ ਕੇ ਆਮ ਪਬਲਿਕ ਨੂੰ ਪਰੇਸ਼ਾਨ ਨਾ ਕਰਨ ਦੀ ਗੁਸ਼ਾਰਸ਼ ਕਰਦੇ ਹਾਂ । ਉਨ੍ਹਾਂ ਕਿਹਾ ਆਮ ਪਬਲਿਕ ਨੂੰ ਪਰੇਸ਼ਾਨ ਕਰਨਾ ਵੀ ਕਾਨੂੰਨ ਦੇ ਖਿਲਾਫ ਹੈ। ਆਮ ਪਬਲਿਕ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਪੁਲਿਸ ਵੱਲੋਂ ਹਰੇਕ ਵਸਨੀਕ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾ ਰਿਹਾ ਹੈ । ਹਰੇਕ ਦਰਖਾਸਤ ਕਰਤਾ ਆਪਣੀ ਕੋਈ ਵੀ ਸ਼ਿਕਾਇਤ ਕਿਸੇ ਵੀ ਸੀਨੀਅਰ ਅਫਸਰ ਦੇ ਨਾਮ ਤੇ ਆਨਲਾਈਨ ਅਤੇ ਹੈਲਪਲਾਈਨ ਨੰਬਰ ਤੇ ਕਰ ਸਕਦਾ ਹੈ। ਸਬ ਡਿਜਾਨ ਵਿੱਚ ਹਰੇਕ ਦਰਖਾਸਤ ਕਰਤਾ ਨੂੰ ਸਮੇਂ ਸਿਰ ਸਾਫ ਸੁਥਰਾ ਇਨਸਾਫ ਵਚਨ ਬੱਧਤਾ ਅਤੇ ਨਿਯਮਾਂ ਅਨੁਸਾਰ ਦਿੱਤਾ ਜਾ ਰਿਹਾ। ਇਲਾਕਾ ਨੂੰ ਨਸ਼ਾ ਫਰੀ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਵਿਅਕਤੀ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਦਾ ਹੈ ਉਹਨਾਂ ਦੇ ਖਿਲਾਫ ਵੀ ਕਾਨੂੰਨ ਅਨੁਸਾਰ ਲਗਾਤਾਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਕਿ ਇਲਾਕਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਮਹਿਲਾ ਦਿਵਸ ਦਾ ਆਯੋਜਨ
Next articleਅਲੋਪ ਹੋ ਰਿਹਾ “ਚੁੱਲ੍ਹੇ ਨਿਉਂਦੇ” ਦਾ ਰਿਵਾਜ਼