ਸੁੱਕਾ ਰੁੱਖ

(ਸਮਾਜ ਵੀਕਲੀ)
ਕਹਿੰਦੇ ਸੁੱਕੇ ਰੁੱਖ ਨੂੰ ਕੌਣ ਪੁੱਛਦਾ ?
ਕਿਸ ਕੰਮ ਦਾ ਹੈ ਹੁਣ ਇਹ ਸੁੱਕਾ ਰੁੱਖ ?
ਸੁੱਕੇ ਰੁੱਖ ਦੀ ਕੋਈ ਬੁੱਕਤ ਨਹੀਂ ਹੈ ਸ਼ਾਇਦ ਹੁਣ !
ਬਥੇਰੀਆਂ ਠੰਢੀਆਂ ਛਾਂਵਾਂ ਵੰਡੀਆਂ ਇਸਨੇ ,
ਅਥਾਹ ਫ਼ਲ਼ ਤੇ ਫੁੱਲ ਦਿੱਤੇ ਸਭ ਨੂੰ ,
ਮਿੱਠੀਆਂ ਖੁਸ਼ਬੋਆਂ ਵੀ ਵਖੇਰਦਾ ਰਿਹਾ
ਇਹ ਸੁੱਕਾ ਰੁੱਖ ,
ਅੱਜ ਭਾਵੇਂ ਪੰਛੀ ਵੀ ਇਸ ਤੋਂ ਪਾਸਾ ਵੱਟ ਲੈਂਦੇ ਹੋਣ ਸ਼ਾਇਦ ,
ਪਰ ਸੁੱਕੇ ਰੁੱਖ ਦੀ ਬੇਕਦਰੀ ਕਦੇ ਨਹੀਂ ਹੋਣੀ ਚਾਹੀਦੀ ,
ਸੁੱਕਾ ਰੁੱਖ ਕਦੇ ਕਿਸੇ ਦੀ ਨਫ਼ਰਤ ਦਾ ਸ਼ਿਕਾਰ ਨਾ ਹੋਵੇ,
ਸਭ ਨੇ ਇੱਕ ਦਿਨ ਸੁੱਕੇ ਰੁੱਖ ਵਾਂਗਰ ਹੋਣਾ ,
ਪਰ ਫ਼ਿਰ ਅੱਜ ਇਸ ਸੁੱਕੇ ਰੁੱਖ ਦੀ ਕਦਰ ਜ਼ਰੂਰ ਹੋਵੇ,
ਕਿਉਂਕਿ ਸੁੱਕਾ ਰੁੱਖ ਸਭ ਲਈ ਸਬਕ ਹੈ
ਕਿ ਸਭ ਨੇ ਬਣ ਜਾਣਾ ‘ ਸੁੱਕਾ ਰੁੱਖ ‘ ਇੱਕ ਦਿਨ…

ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ )
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ  ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ।
9478561356

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -375
Next article“ਸੱਚ”