ਡਰਾਈ ਡੇ ਐਕਟੀਵਿਟੀ ਨਾਲ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ

ਸੰਗਰੂਰ (ਸਮਾਜ ਵੀਕਲੀ)   ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਜੀ ਦੇ ਹੁਕਮਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੀਤਾ ਬਾਂਸਲ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਉਪਾਸਨਾ ਬਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੈਲਥ ਸੁਪਰਵਾਈਜ਼ਰ  ਬਲਕਾਰ ਸਿੰਘ  ਸੋਹੀ ਜੀ,ਚਮਕੌਰ ਸਿੰਘ ਜੀ ਦੀ ਅਗਵਾਈ ਵਿਚ ਆਪਣੇ ਏਰੀਏ ਵਿੱਚ  ਅਤੇ ਆਪਣੇ ਏਰੀਏ ਵਿਚ ਡਰਾਈ ਡੇਅ ਐਕਟੀਵਿਟੀ ਕੀਤੀ lਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ, ਉਸਦੇ ਲੱਛਣ ਅਤੇ ਇਲਾਜ ਸੰਬੰਧੀ ਦੱਸਿਆ ਗਿਆ lਇਸ ਐਕਟੀਵਿਟੀ ਨੂੰ  ਕਰਵਾਉਣ ਦਾ ਮੰਤਵ  ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਐਕਟੀਵਿਟੀ ਰਾਹੀਂ ਦੱਸਿਆ ਗਿਆ ਕਿ ਡੇਂਗੂ ਕਾਰਨ ਤੇਜ ਬੁਖਾਰ ਮਾਸਪੇਸ਼ੀਆਂ ਵਿਚ ਤੇਜ ਦਰਦ ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜੇ ਵਿਚੋਂ ਖ਼ੂਨ ਆਉਣਾ ਇਸਦੇ ਲੱਛਣ ਹਨ। ਅਜਿਹੀ ਸਥਿਤੀ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ, ਪੂਰੀ ਬਾਹਵਾਂ ਦੇ ਕੱਪੜੇ ਪਹਿਨੋ, ਮੱਛਰ ਦਾਨੀ ਅਤੇ ਮੱਛਰ ਵਾਲੀ ਕਰੀਮ ਵਰਤੋ। ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਵਰਤੋ। ਟੁੱਟੇ ਬਰਤਨ, ਡ੍ਰਮ, ਟਾਇਰ ,ਖੁੱਲ੍ਹੇ ਵਿੱਚ ਨਾਂ ਰੱਖੋ। ਪਾਣੀ ਅਤੇ ਤਰਲ ਚੀਜ਼ਾਂ ਜਿਆਦਾ ਪੀਓ ਅਤੇ ਆਰਾਮ ਕਰੋ। ਇਸ ਦੌਰਾਨ ਪੈਂਫਲੈਂਟ ਵੀ ਵੰਡੇ ਗਏ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਿਹਤ ਕਰਮਚਾਰੀ , ਰਵਿੰਦਰ ਸ਼ਰਮਾ  ਮੰਗਵਾਲ,ਇੰਦਰਜੀਤ ਸਿੰਘ ਭਿੰਡਰਾਂ, ਮਨਜਿੰਦਰ ਸਿੰਘ ਬਾਲੀਆਂ, ਸਰਬਜੀਤ ਸਿੰਘ,ਸੰਦੀਪ ਕੌਰ ਆਸ਼ਾ ਵਰਕਰਾਂ ਭਾਵਜਿੰਦਰ ਕੌਰ ਅਤੇ ਰਣਬੀਰ ਕੌਰ ਸਾਰੋਂ ਨੇ ਪੂਰਨ ਸ਼ਮੂਲੀਅਤ ਕੀਤੀ।
ਇੰਦਰਜੀਤ ਸਿੰਘ 
ਸਿਹਤ ਕਰਮਚਾਰੀ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾਵਾਂ
Next articleਨਿਪੁੰਨ ਸ਼ਰਮਾ ਨੈਸ਼ਨਲ ਪੱਧਰ ਦੇ ਗਾਇਕੀ ਮੁਕਾਬਲੇ ‘ਚੋਂ ਰਹੇ ਅੱਵਲ, ਮਿਲਿਆ 5100 ਰੁਪਏ ਦਾ ਨਗਦ ਐਵਾਰਡ ਤੇ ਪ੍ਰਮਾਣ ਪੱਤਰ