ਕਰੂਜ਼ ’ਚ ਚੱਲ ਰਹੀ ਸੀ ਨਸ਼ਿਆਂ ਦੀ ਪਾਰਟੀ: ਐੱਨਸੀਬੀ ਨੇ ਸ਼ਾਹਰੁਖ਼ ਖ਼ਾਨ ਦੇ ਪੁੱਤ ਸਣੇ 8 ਜਣੇ ਕਾਬੂ ਕੀਤੇ

ਮੁੰਬਈ (ਸਮਾਜ ਵੀਕਲੀ) : ਐੱਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ ਵਿੱਚ ਚੱਲ ਰਹੀ ਡਰੱਗਜ਼ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਵੱਡੀ ਕਾਰਵਾਈ ਕਰਦੇ ਹੋਏ ਐੱਨਸੀਬੀ ਨੇ 8 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਕਰੂਜ਼ ਡਰੱਗਜ਼ ਪਾਰਟੀ ਮਾਮਲੇ ਵਿੱਚ ਐੱਨਸੀਬੀ ਨੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਹੈ। ਆਰੀਅਨ ਤੋਂ ਇਲਾਵਾ, ਜਿਨ੍ਹਾਂ ਬਾਰੇ ਐੱਨਸੀਬੀ ਕਰੂਜ਼ ਡਰੱਗਜ਼ ਪਾਰਟੀ ਵਿੱਚ ਪੁੱਛ ਪੜਤਾਲ ਕਰ ਰਹੀ ਹੈ, ਉਨ੍ਹਾਂ ਦੇ ਸਾਰੇ ਵੇਰਵੇ ਵੀ ਸਾਹਮਣੇ ਆ ਗਏ ਹਨ। ਮੁੰਬਈ ਐੱਨਸੀਬੀ ਦੇ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਦੱਸਿਆ ਕਿ ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ, ਨੂਪੁਰ ਸਾਰਿਕਾ, ਇਸਮੀਤ ਸਿੰਘ, ਮੋਹਕ ਜਸਵਾਲ, ਵਿਕਰਾਂਤ ਛੋਕਰ, ਗੋਮਿਤ ਚੋਪੜਾ ਸਮੇਤ ਅੱਠ ਜਣਿਆਂ ਨੂੰ ਮੁੰਬਈ ਵਿੱਚ ਰੇਵ ਪਾਰਟੀ ਵਿੱਚ ਛਾਪੇਮਾਰੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਗੁਪਤ ਸੂਚਨਾ ਦੇ ਅਧਾਰ ’ਤੇ ਕਿ ਐੱਨਸੀਬੀ ਟੀਮ ਨੇ ਕਾਰਵਾਈ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਬਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ ਮਮਤਾ 23957 ਵੋਟਾਂ ਨਾਲ ਅੱਗੇ,
Next articleਦੇਸ਼ ’ਚ ਕਰੋਨਾ ਦੇ 22842 ਨਵੇਂ ਮਾਮਲੇ ਤੇ 244 ਮੌਤਾਂ