ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਹਸਪਤਾਲ ਦੇ ਸਟਾਫ ਅਤੇ ਹੋਰ ਵਿਅਕਤੀਆਂ ਨੇ ਸਹੁੰ ਚੁੱਕੀ। ਨਸ਼ਾ ਸਿਹਤ ਨੂੰ ਹਾਨੀ ਪਚਾਉਂਦਾ ਹੈ, ਨਸ਼ਾ ਕਰਨ ਨਾਲ ਦਿਮਾਗ ਦਾ ਸੰਤੁਲਨ ਵਿਗੜ ਜਾਂਦਾ ਹੈ । ਇਸ ਨਾਲ ਘਰ ਪਰਿਵਾਰਾਂ ਨੂੰ ਅਸਰ ਪੈਂਦਾ ਹੈ । ਨਸ਼ਾ ਕਰਨੇ ਨਾਲ ਸਰੀਰ ਨੂੰ ਅਨੇਕਾਂ ਬਿਮਾਰੀਆਂ ਲੱਗ ਜਾਂਦੀਆਂ ਹਨ।ਇਸ ਕਰਕੇ ਨਸ਼ਾ ਨਹੀਂ ਕਰਨਾ ਚਾਹੀਦਾ ਹੈ।ਵਹਿਲੇ ਨਹੀਂ ਰਹਿਣਾ ਚਾਹੀਦਾ ਅਤੇ ਚੰਗੇ ਇਨਸਾਨਾ ਦੀ ਸੰਗਤ ਕਰਨੀ ਚਾਹੀਦੀ ਹੈ ਕਸਰਤ ਕਰਨੀ ਚਾਹੀਦੀ ਹੈ ਅਤੇ ਸਾਨੂੰ ਫੱਲ ਫਿਰੂੱਟ ਖਾਣੇ ਚਾਹੀਦੇ ਹਨ ਤਾਂ ਕਿ ਅਸੀਂ ਹਮੇਸ਼ਾਂ ਤੰਦਰੁਸਤ ਰਹੀਏ। ਇਸ ਵਿੱਚ ਡਾ ਤਜਿੰਦਰ ਸਿੰਘ, ਡਾ ਰਵਨੀਤ ਕੌਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ , ਦਲਜੀਤ ਕੌਰ, ਮੈਡਮ ਰਾਬੀਆ, ਨਵਦੀਪ ਕੌਰ ਨਰਸਿੰਗ ਸਿਸਟਰ,ਦਿਲਵਾਰਾ ਸਿੰਘ ਮੇਲ ਵਰਕਰ, ਆਸ਼ਾ ਵਰਕਰ,ਬਰੀਡਿੰਗ ਚੈਕਰ ਅਤੇ ਹੋਰ ਵਿਅਕਤੀ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



