ਡੋਰ ਤੇ ਡਰੌਨ

ਜਿੰਮੀ ਅਹਿਮਦਗੜ੍ਹ
ਰੀਸ ਕਰੂਗਾ ਪੰਜਾਬੀਆਂ ਦੀ ਕੌਣ ਨੀ |
ਤੇਰਾ ਡੋਰ ਨਾਲ ਸੁੱਟਿਆ ਡਰੌਨ ਨੀ |
ਤਿੰਨ ਉਂਗਲਾਂ ‘ਚ ਲੈ ਕੇ ਤੇਰੀ ਆਕੜ ਵੀ ਵੈਰਨੇ ਨਿਚੋੜ ਸੁੱਟਣੀ –
ਆਗੇ ਹੜ੍ਹਾਂ ਵਾਲ਼ੇ ਪਾਣੀ ਵਾਂਗੂੰ ਚੜ੍ਹਕੇ ਪੰਜਾਬੀ, ਸੱਤਾ ਰੋੜ੍ਹ ਸੁੱਟਣੀ …
ਮੰਗਾਂ ਪੂਰੀਆਂ ਜੇ ਸਾਡੀਆਂ ਨਾ ਕੀਤੀਆਂ |
ਅੱਡ ਕਰਦਾਂਗੇ ਰਾਜ ਨਾਲੋਂ ਨੀਤੀਆਂ |
ਤੈਨੂੰ ਦੇਵਾਂਗੇ ਅਜਿਹਾ ਕਾੜਾ ਕਰਕੇ ਬਿਮਾਰੀ ਤੇਰੀ ਤੋੜ ਸੁੱਟਣੀ –
ਆਗੇ ਹੜ੍ਹਾਂ ਵਾਲ਼ੇ ਪਾਣੀ ਵਾਂਗੂੰ ਚੜ੍ਹਕੇ ਪੰਜਾਬੀ, ਸੱਤਾ ਰੋੜ੍ਹ ਸੁੱਟਣੀ …
ਝੰਡਾ ਲਾਲ ਕਿਲ੍ਹੇ ਉੱਤੇ ਅਸੀਂ ਗੱਡਿਆ |
ਤੈਨੂੰ ਵੀਹ ਵਾਰੀ ਜਿੱਤਿਆਂ ਤੇ ਛੱਡਿਆ |
ਜ੍ਹਿਦੇ ਹੁਕਮ ਦੀ ਵੱਜ੍ਹੀ ਤੂੰ ਵੀ ਚੱਲਦੀ ਓਹਦੀ ਵੀ ਭਾਜੀ ਮੋੜ ਸੁੱਟਣੀ –
ਆਗੇ ਹੜ੍ਹਾਂ ਵਾਲ਼ੇ ਪਾਣੀ ਵਾਂਗੂੰ ਚੜ੍ਹਕੇ ਪੰਜਾਬੀ, ਸੱਤਾ ਰੋੜ੍ਹ ਸੁੱਟਣੀ …
ਬੋਲ ਅਹਿਮਦਗੜ੍ਹੀਏ ਦੇ ਗੂੰਜਦੇ |
ਤੇਰੀ ਲੰਘਜਾਂਗੇ ਟਿੰਢ ਫੌੜੀ ਹੂੰਜਦੇ |
ਪੰਨੇ ਫੋਲਣੇ ਚੁਰਾਸੀ ਦੇ ਵੀ ਜਿੰਮੀਆਂ ਮੈਂ ਆਤਮਾ ਝੰਜੋੜ ਸੁੱਟਣੀ –
ਆਗੇ ਹੜ੍ਹਾਂ ਵਾਲ਼ੇ ਪਾਣੀ ਵਾਂਗੂੰ ਚੜ੍ਹਕੇ ਪੰਜਾਬੀ, ਸੱਤਾ ਰੋੜ੍ਹ ਸੁੱਟਣੀ …
 8195907681
ਜਿੰਮੀ ਅਹਿਮਦਗੜ੍ਹ … 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡਾ. ਚਰਨਜੀਤ ਸਿੰਘ ਗੁਮਟਾਲਾ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਸੰਵਿਧਾਨ ਅਨੁਸਾਰ ਕਰਾਉਣ ਦੀ ਮੰਗ
Next articleਏਹੁ ਹਮਾਰਾ ਜੀਵਣਾ ਹੈ -514