*ਕਸਬਾ ਅੱਪਰਾ ਦੇ ਲੋਕਾਂ ਦੀ ਚਿਰੋਕਣੀ ਮੰਗ ਹੋਣ ਜਾ ਰਹੀ ਹੈ ਪੂਰੀ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਸਬਾ ਅੱਪਰਾ ਕਈ ਮੁਹੱਲਿਆਂ ‘ਚ ਪੀਣ ਵਾਲਾ ਪਾਣੀ ਤਸੱਲੀ ਬਖਸ਼ ਤਰੀਕੇ ਨਾਲ ਨਹੀਂ ਪਹੁੰਚਦਾ ਹੈ | ਪੀਣ ਵਾਲੇ ਪਾਣੀ ਦੀ ਟੈਂਕੀ ਤੋਂ ਦੂਰ ਘਰਾਂ ਵਿੱਚ ਕਦੇ ਪਾਣੀ ਦਾ ਪਰੈਸ਼ਰ ਘੱਟ ਹੁੰਦਾ ਹੈ ਤੇ ਕਦੇ ਰਾਤ ਵੇਲੇ ਹੀ ਸਪਲਾਈ ਪਹੁੰਚਦੀ ਹੈ, ਜਿਸ ਕਾਰਨ ਲੋਕ ਡਾਹਢੇ ਦੁਖੀ ਹਨ | ਗ੍ਰਾਮ ਪੰਚਾਇਤ ਦੇ ਯਤਨਾਂ ਸਦਕਾ ਵਾਰ-ਵਾਰ ਬੇਨਤੀਆਂ ਕਰਨ ‘ਤੇ ਬੀ. ਡੀ. ਪੀ. ਓ. ਰਵਿੰਦਰ ਕੌਰ ਵਲੋਂ ਇਸ ਸਮੱਸਿਆ ਦੇ ਪੱਕੇ ਹੱਲ ਲਈ ਟੈਲੀਫੋਨ ਐਕਚੇਂਜ ਵਾਲੇ ਪਾਸੇ ਪੀਣ ਵਾਲੇ ਪਾਣੀ ਦੀ ਇੱਕ ਹੋਰ ਟੈਂਕੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ | ਜਿਸ ਤਹਿਤ ਅੱਜ ਡੂੰਘੇ ਬੋਰ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਗਿਆਨ ਸਿੰਘ ਸਰਪੰਚ ਅੱਪਰਾ, ਬੀਬੀ ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜਿਲਾ ਪ੍ਰੀਸ਼ਦਾ ਅਤੇ ਮੈਂਬਰ ਪੰਚਾਇਤ ਸੋਮ ਨਾਥ ਨੇ ਦੱਸਿਆ ਕਿ ਇਸ ਬੋਰ ਦੇ ਸ਼ੁਰੂ ਹੋ ਜਾਣ ਕਾਰਨ ਅੱਪਰਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ ਅਤੇ ਕਸਬਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਹੋਵੇ, ਇਸ ਲਈ ਟਿਊਬਵੈੱਲ ਦਾ ਕੰਮ ਮੁਕੰਮਲ ਹੋ ਜਾਣ ‘ਤੇ ਪਹਿਲਾਂ ਪਾਣੀ ਦੀ ਸਿੱਧੀ ਸਪਲਾਈ ਜੋੜ ਦਿੱਤੀ ਜਾਵੇਗੀ ਅਤੇ ਜਲਦ ਹੀ ਨਵੀਂ ਟੈਕੀ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ | ਉਹਨਾਂ ਇਸ ਕਾਰਜ ਲਈ ਸਮੂਹ ਆਗੂਆਂ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ | ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜਿਲਾ ਪ੍ਰੀਸ਼ਦ, ਗੁਰਪਾਲ ਅੱਪਰਾ ਮੈਂਬਰ ਪੰਚਾਇਤ, ਸਿਕੰਦਰ ਗਿੱਲ, ਕੁਲਵਿੰਦਰ ਕਿੰਦਾ ਪੰਚ, ਹਰਬੰਸ ਮਣਸਾ ਪੰਚ, ਸੋਮ ਨਾਥ ਪੰਚ ਤੇ ਸਮੂਹ ਮੋਹਤਬਰ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly