ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੇ ਦਿਨ ਸਥਾਨਕ ਬੰਗਾ ਰੋਡ ‘ਤੇ ਚੰਦਨ ਪੈਟਰੋਲੀਅਮ ਪੈਟਰੋਲ ਪੰਪ ‘ਤੇ ਕੋਲਡ ਡਰਿੰਕਸ ਪੀਣ ਗਿਆ ਇੱਕ ਗ੍ਰਾਹਕ ਨੌਜਵਾਨ ਢਾਬਾ ਮਾਲਕ ਦਾ ਮੋਬਾਈਲ ਫੋਨ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਢਾਬਾ ਮਾਲਕ ਜਸਵੰਤ ਸਿੰਘ ਜੱਸਾ ਸਾਬਕਾ ਪੰਚਾਇਤ ਮੈਂਬਰ ਮੋਂਰੋਂ ਨੇ ਦੱਸਿਆ ਕਿ ਬੀਤੇ ਦਿਨ ਇੱਕ ਨੌਜਵਾਨ ਮੇਰੇ ਨਵਰਾਜ ਢਾਬਾ ਬੰਗਾ ਰੋਡ ਅੱਪਰਾ ‘ਤੇ ਕੋਲਡ ਡਰਿੰਕਸ ਪੀਣ ਲਈ ਆਇਆ ਪਰੰਤੂ ਮੈਂ ਆਪਣੇ ਢਾਬੇ ‘ਤੇ ਕੋਲਡ ਡਰਿੰਕਸ ਨਹੀਂ ਰੱਖਦਾ ਇਸ ਲਈ ਮੈਂ ਮਨਾ ਕਰ ਦਿੱਤਾ | ਇਸ ਦੌਰਾਨ ਉਕਤ ਨੌਜਵਾਨ ਸਾਹਮਣੇ ਪਾਣੀ ਵਾਲੀ ਟੂਟੀ ਤੋਂ ਪਾਣੀ ਪੀਣ ਲੱਗ ਗਿਆ ਤੇ ਮੈਂ ਵੀ ਕੰਮ ‘ਚ ਮਸਰੂਫ਼ ਹੋ ਗਿਆ | ਉਕਤ ਨੌਜਵਾਨ ਚੰਦ ਕੁ ਸਕਿੰਟਾਂ ‘ਚ ਹੀ ਕਾਊਾਟਰ ‘ਤੇ ਪਿਆ ਮੇਰਾ ਮੋਬਾਈਲ ਫੋਨ ਚੋਰੀ ਕਰਕੇ ਫ਼ਰਾਰ ਹੋ ਗਿਆ | ਘਟਨਾ ਦੇ ਸੰਬੰਧ ‘ਚ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj