ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)-ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ ਜੀ ਦੇ 132ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਪਿੰਡ ਅੱਟੀ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿਤੀ 20ਮਈ ਦਿਨ ਸ਼ਨੀਵਾਰ ਸ਼ਾਮ 7 ਵਜੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਬੁਲਾਰੇ ਧਰਮਿੰਦਰ ਭੁੱਲਾਰਾਈ , ਮਾਸਟਰ ਕਰਨੈਲ ਫਿਲੋਰ, ਰਾਜਿੰਦਰ ਮੂਲਨਿਵਾਸੀ, ਪਹੁੰਚ ਰਹੇ ਹਨ। ਮਾਨਵਤਾ ਕਲਾ ਮੰਚ ਨਗਰ ਵਲੋਂ ਆਪਣਾ ਪ੍ਰਸਿੱਧ ਨਾਟਕ ‘ਚਿੜੀਆਂ ਦਾ ਚੰਬਾ’ ਤੇ ‘ਮੁਕਤੀਦਾਤਾ’ ਪੇਸ਼ ਕਰਨਗੇ।ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਹੁੰਮ-ਹੁਮਾ ਕੇ (ਸ੍ਰੀ ਗੁਰੂ ਰਵਿਦਾਸ ਭਵਨ) ਅੱਟੀ ਵਿਖੇ ਪਹੁੰਚਣ ਦਾ ਸੱਦਾ ਹੈ। ਆਓ ਆਪਣੇ ਰਹਿਬਰਾਂ ਨੂੰ ਯਾਦ ਕਰੀਏ, ਸਿਰ ਜੋੜ ਕੇ ਵਿਚਾਰਾਂ ਕਰੀਏ, ਮਜ਼ਦੂਰਾਂ ਦੇ ਘਰਾਂ ‘ਚ ਗਿਆਨ ਦਾ ਦੀਵਾ ਬਾਲ ਕੇ, ਆਪਣੀ ਏਕਤਾ ਦਾ ਸਬੂਤ ਦਈਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly