ਦੋਰਾਹਾ ਵਿੱਚ ਨਾਟਕ ਰਾਹਾਂ ਵਿੱਚ ਅੰਗਿਆਰ ਬੜੇ ਸੀ ਦਾ ਸਫ਼ਲ ਮੰਚਨ ਆਹ ਹੁੰਦਾ ਨਾਟਕ ਦਰਸ਼ਕ ਰੋਣ ਲਾ ਦਿੱਤੇ-ਗੁਰਦਿਆਲ ਦਲਾਲ

ਦੋਰਾਹਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼ਹੀਦ ਭਗਤ ਸਿੰਘ ਸਾਹਿਤ ਸਭਾ ਦੋਰਾਹਾ ਵੱਲੋਂ ਸਭਾ ਦਾ ਤੀਜਾ ਸਲਾਨਾ ਸਨਮਾਨ ਸਮਾਰੋਹ ਗੁਰੂ ਨਾਨਕ ਕਾਲਜ ਦੋਰਾਹਾ ਦੇ ਵਿੱਚ ਕਰਵਾਇਆ ਗਿਆ। ਸਭਾ ਦੇ ਨਾਲ ਜੁੜੇ ਹੋਏ ਨੌਜਵਾਨਾਂ ਨੇ ਬੜੇ ਉੱਦਮ ਦੇ ਨਾਲ ਇਹ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਤੇ ਸਮਾਗਮ ਸਫ਼ਲ ਰਿਹਾ। ਨਵੀਆਂ ਕਲਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਨਵੇਂ ਲਿਖਾਰੀ ਜੋ ਪੰਜਾਬੀ ਮਾਂ ਬੋਲੀ ਨਾਲ ਜੁੜ ਕੇ ਸਾਹਿਤਕ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੀਆਂ ਕਿਤਾਬਾਂ ਨੂੰ ਰਿਲੀਜ਼ ਕੀਤਾ। ਇਸ ਸਮਾਗਮ ਦੇ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਉੱਘੀਆਂ ਅਹਿਮ    ਸ਼ਖਸੀਅਤਾਂ ਨੇ ਹਿੱਸਾ ਲਿਆ।
    ਇਸ ਸਮਾਗਮ ਦੇ ਵਿੱਚ ਪ੍ਰਮੁੱਖ ਤੌਰ ਉੱਤੇ ਖਿੱਚ ਦਾ ਕਾਰਨ ਸੀ ਅਕਸਰ ਰੰਗ ਮੰਚ ਸਮਰਾਲਾ ਦੀ ਟੀਮ ਦੇ ਮੁਖੀ ਰਾਜਵਿੰਦਰ ਸਮਰਾਲਾ ਵੱਲੋਂ ਪੇਸ਼ ਕੀਤਾ ਜਾ ਰਿਹਾ ਨਾਟਕ ਰਾਹਾਂ ਵਿੱਚ ਅੰਗਿਆਰ ਬੜੇ ਸੀ, ਜੋ ਕਿ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਸੁਖਵਿੰਦਰ ਅੰਮ੍ਰਿਤ ਦੀ ਜਿੰਦਗੀ ਦੇ ਅਧਾਰਤ ਹੈ। ਇਹ ਨਾਟਕ ਅਨੇਕਾਂ ਥਾਵਾਂ ਉੱਤੇ ਖੇਡਿਆ ਜਾ ਗਿਆ ਤੇ ਦੋਰਾਹਾ ਵਿੱਚ 45ਵੀਂ ਵਾਰ ਇਹ ਨਾਟਕ ਦਰਸ਼ਕਾਂ ਅੱਗੇ ਪੇਸ਼ ਕੀਤਾ ਗਿਆ। ਇੱਕ ਪਾਤਰੀ ਨਾਟਕ ਦੇ ਵਿੱਚ ਅਕਸਰ ਰੰਗ ਮੰਚ ਸਮਰਾਲਾ ਦੇ ਨਾਲ ਮੁੱਢ ਤੋਂ ਹੀ ਜੁੜੀ ਹੋਈ ਤੇ ਰੰਗ ਮੰਚ ਨੂੰ ਸਮਰਪਿਤ ਅਦਾਕਾਰਾ ਕਮਲਜੀਤ ਨੇ ਰਾਹਾਂ ਵਿੱਚ ਅੰਗਿਆਰ ਬੜੇ ਸੀ, ਲੰਮੇ ਨਾਟਕ ਵਿੱਚ ਜਿੱਥੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਉੱਥੇ ਨਾਟਕ ਵਿੱਚ ਇੱਕ ਵੱਖਰੀ ਜਾਨ ਪਾਈ ਲੱਗ ਮਭਗ ਦੋ ਘੰਟੇ ਚੱਲੇ ਇਸ ਨਾਟਕ ਨੇ ਦਰਸ਼ਕ ਕੀਲ ਕੇ ਰੱਖ ਦਿੱਤੇ। ਨਾਟਕ ਦੇ ਵਿੱਚ ਜਿੱਥੇ ਔਰਤ ਨੂੰ ਆਈਆਂ ਔਕੜਾਂ ਦੁਸ਼ਵਾਰੀਆਂ ਦੀ ਗੱਲ ਕੀਤੀ ਗਈ ਉੱਥੇ ਹੀ ਔਰਤ ਵੱਲੋਂ ਸਮਾਜ ਵਿੱਚ ਲੜਨ ਦੀ ਗਾਥਾ ਨੂੰ ਪੇਸ਼ ਕੀਤਾ ਤੇ ਅਖੀਰ ਨੂੰ ਨਾਟਕ ਨੇ ਜੋ ਸੁਨੇਹਾ ਦਿੱਤਾ ਉਹ ਬਾਕਮਾਲ ਸੀ ਨਾਟਕ ਦੇ ਵਿੱਚ ਜਿੱਥੇ ਅਦਾਕਾਰੀ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਉੱਥੇ ਪੰਜਾਬੀ ਦੇ ਪੁਰਾਣੇ ਗੀਤਾਂ ਦੀ ਵੰਨਗੀ ਨੇ ਹੋਰ ਵੀ ਚਾਰ ਚੰਨ ਲਾ ਦਿੱਤੇ। ਅਨੇਕਾਂ ਵਾਰ ਕਮਲਜੀਤ ਨੇ ਜੋ ਭਾਵਕ ਦ੍ਰਿਸ਼ ਸਟੇਜ ਉੱਤੋਂ ਪੇਸ਼ ਕੀਤੇ ਤਾਂ ਉੱਥੇ ਹਾਜ਼ਰ ਦਰਸ਼ਕ ਜਿਨਾਂ ਵਿੱਚ ਬੱਚੇ ਲੜਕੀਆਂ ਮੁਟਿਆਰਾਂ ਔਰਤਾਂ ਮਰਦ ਬਜ਼ੁਰਗ ਸ਼ਾਮਿਲ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਵੈਰਾਗ ਦੇ ਅੱਥਰੂ ਵਹਿ ਤੁਰੇ।
    ਨਾਟਕ ਦੀ ਸਮਾਪਤੀ ਤੋਂ ਬਾਅਦ ਦਰਸ਼ਕਾਂ ਨੇ ਸਟੇਜ ਉੱਤੇ ਜਾ ਕੇ ਕਮਲਜੀਤ ਨੂੰ ਰੱਜਵਾਂ ਮਾਣ ਪਿਆਰ ਦਿੱਤਾ। ਇਸ ਨਾਟਕ ਦੇ ਨਾਲ ਚੱਲ ਰਹੇ ਪ੍ਰੋਗਰਾਮ ਦੀ ਸਿਖਰ ਹੋ ਨਿਬੜੀ।
   ਇਸ ਨਾਟਕ ਸਬੰਧੀ ਗੱਲਬਾਤ ਕਰਦਿਆਂ ਪੰਜਾਬੀ ਦੇ ਉੱਘੇ ਸਾਹਿਤਕਾਰ ਗੁਰਦਿਆਲ ਦਲਾਲ ਜੀ ਨੇ ਕਿਹਾ ਕਿ ਮੈਂ ਸਹਿਤ ਜਗਤ ਵਿੱਚ ਅਨੇਕਾਂ ਵਿਧਾਵਾਂ ਉੱਤੇ ਲਿਖਿਆ ਹੈ ਨਾਟਕ ਵੀ ਲਿਖੇ ਹਨ ਪਰ ਅਸਲ ਦੇ ਵਿੱਚ ਜੋ ਅੱਜ ਰਾਜਵਿੰਦਰ ਦੀ ਟੀਮ ਨੂੰ ਬਹਿ ਕੇ ਦੇਖਿਆ ਇਹ ਹੁੰਦਾ ਹੈ ਅਸਲੀ ਨਾਟਕ। ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਜੋਬਨ ਖੈਹਿਰਾ ਨੇ ਆਏ ਹੋਏ ਸਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਨੇਕਾਂ ਸ਼ਖਸੀਅਤਾਂ ਨੂੰ ਸਨਮਾਨ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪ੍ਰਵਾਸੀ ਭਾਰਤੀ ਕਵੀ ਕਸ਼ਮੀਰ ਸਿੰਘ ਧੰਜੂ ਦੀ ਪੁਸਤਕ ‘ਚਿੜੀਆਂ ਦਾ ਚੰਬਾ’ ਸੰਤ ਸੀਚੇਵਾਲ ਵੱਲੋਂ ਲੋਕ ਅਰਪਿਤ ਧੀਆਂ ਕੁਦਰਤ ਦੀ ਅਨਮੋਲ ਦਾਤ ਹਨ -ਸੰਤ ਸੀਚੇਵਾਲ
Next articleਮਹਾਰਾਸ਼ਟਰ ‘ਚ ਸਿਆਸੀ ਉਥਲ-ਪੁਥਲ: ਭਾਜਪਾ ਨੇ ਸ਼ਿੰਦੇ ਕੈਂਪ ਨੂੰ ਗ੍ਰਹਿ ਮੰਤਰਾਲਾ ਦੇਣ ਤੋਂ ਕੀਤਾ ਇਨਕਾਰ, ਹੋਰ ਵਿਭਾਗਾਂ ਦਾ ਵਿਕਲਪ ਦਿੱਤਾ