(ਸਮਾਜ ਵੀਕਲੀ)
ਦਿਲ ਦਿਲ ਚ ਦੱਬੇ ਅਰਮਾਨ
ਲਫਜ਼ ਬਣ ਜਾਂਦੇ ਨੇ
ਤਨਹਾਈਆਂ ਗੀਤ ਬਣ ਜਾਂਦੀਆਂ ਨੇ
ਤੇ ਪੀੜਾਂ ਕਲਮ ਫ਼ੜਾ ਜਾਂਦੀਆਂ ਨੇ
ਹੰਝੂ ਸਿਆਹੀ
ਤੇ ਖਾਮੋਸ਼ੀਆਂ ਲਿਖਤਾਂ ਬਣ ਜਾਂਦੀਆਂ ਨੇ
ਆਪਣੀਆਂ ਲਿਖਤਾਂ ਰਾਹੀਂ ਅੰਮ੍ਰਿਤਾ ਪ੍ਰੀਤਮ ਦੀ ਝਲਕ ਦਿਖਾਉਦੀ ਡਾ ਪਰਮਿੰਦਰ ਕੌਰ ਪੁਤਰੀ ਸਰਦਾਰ ਸੰਤੋਖ ਸਿੰਘ ਮਾਂਗਟ, ਪਤਨੀ ਸਰਦਾਰ ਗੁਰ ਏਕਮ ਸਿੰਘ ਸੰਧੂ, ਅਬੋਹਰ ਦੀ ਰਹਿਣ ਵਾਲੀ ਉੱਭਰਦੀ ਕਵਿਤਰੀ ਇਕ ਛੋਟੇ ਜਿਹੇ ਪਿੰਡ ਦੀ ਜੰਮਪਲ ਹੈ l ਡਾਕਟਰ ਪਰਮਿੰਦਰ ਕੌਰ ਬਚਪਨ ਤੋਂ ਹੀ ਪੜ੍ਹਨ ਦੀ ਬੜੀ ਸ਼ੌਕੀਨ ਸੀ l ਬਾਰਵੀਂ ਤੱਕ ਪੜ੍ਹੀ ਡਾ. ਪਰਮਿੰਦਰ ਕੌਰ ਨੇ ਵਿਆਹ ਸਮੇਂ ਆਪਣੇ ਪਤੀ ਕੋਲੋਂ ਇਕ ਵਚਨ ਮੰਗਿਆ ਕੀ ਕੀ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ, ਪਤੀ ਗੁਰ ਏਕਮ ਨੇ ਵੀ ਆਪਣੇ ਬਚਨ ਨੂੰ ਬੜੀ ਸ਼ਿੱਦਤ ਨਾਲ ਨਿਭਾਇਆ ਪਹਿਲਾਂ ਬੀ ਏ ਫੇਰ ਐਮ ਏ ਅੰਗਰੇਜ਼ੀ ਦੀ ਪੜ੍ਹਾਈ ਕਰਨ ਮਗਰੋਂ ਅੰਗਰੇਜ਼ੀ ਵਿੱਚ ਹੀ ਪੀ ਐਚ ਡੀ ਕਰਾਈ , ਪੜ੍ਹਾਈ ਦੌਰਾਨ ਸੱਸ-ਸਹੁਰੇ ਦਾ ਵੀ ਪਰਮਿੰਦਰ ਕੌਰ ਨੂੰ ਪੂਰਾ ਸਾਥ ਮਿਲਿਆ l ਸਹੁਰੇ ਪਰਿਵਾਰ ਵਿੱਚ ਪਰਮਿੰਦਰ ਨੂੰ ਇਕ ਬੇਟੀ ਨਾਲੋਂ ਵੀ ਵਧਕੇ ਪਿਆਰ ਮਿਲਿਆ l
ਡਾ. ਧਰਮਿੰਦਰ ਕੌਰ ਦੀ ਇਕ ਬੇਟੀ ਹੈ “ਗੁਰਬਾਣੀ” ਉਨ੍ਹਾਂ ਦਾ ਮੰਨਣਾ ਹੈ ਕਿ ਬੇਟੀ ਦੇ ਕੇ ਰੱਬ ਨੇ ਉਨ੍ਹਾਂ ਨੂੰ ਖੁਸ਼ੀਆਂ ਦਾ ਖਜਾਨਾ ਦੇ ਦਿੱਤਾ ਹੈ , ਬੇਟੀ ਨੂੰ ਉਨ੍ਹਾਂ ਦੇ ਪਰਵਾਰ ਚ ਵਾਹਿਗੁਰੂ ਜੀ ਅਣਮੁੱਲੀ ਭੇਟ ਮੰਨਿਆ ਜਾਂਦਾ ਹੈl ਬੇਟੀ ਅਤੇ ਸਹੁਰੇ ਪਰਿਵਾਰ ਦੀਆਂ ਕਈ ਜਿੰਮੇਦਾਰੀਆਂ ਨਿਭਾਉਣ ਦੇ ਨਾਲ-ਨਾਲ ਡਾ. ਪਰਮਿੰਦਰ ਕੌਰ ਨੇ ਕੜੀ ਮਿਹਨਤ ਕਰਕੇ ਆਪਣੇ ਆਪ ਦੀ ਇਕ ਵੱਖਰੀ ਪਹਿਚਾਣ ਬਣਾਈ ਹੈ l ਉਹਨਾਂ ਨੇ ਇਹ ਸਾਬਿਤ ਕੀਤਾ ਹੈ ਕਿ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ, ਬਸ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ l
ਡਾਕਟਰ ਪਰਮਿੰਦਰ ਕੁੜੀਆਂ ਲਈ ਇਕ ਮਿਸਾਲ ਬਣਨਾ ਚਾਹੁੰਦੀ ਹੈ l ਡਾ. ਪਰਮਿੰਦਰ ਕੌਰ ਸ਼ੁਰੂ ਤੋਂ ਹੀ ਬਾਹਰਲੀ ਦੁਨੀਆ ਨਾਲ ਘੱਟ ਹੀ ਵਾਹ ਵਾਸਤਾ ਰੱਖਦੀ ਸੀ , ਸਾਰਾ ਸਾਰਾ ਦਿਨ ਆਪਣੀਆ ਕਿਤਾਬਾ ਨਾਲ ਆਪਣੇ ਕਮਰੇ ਵਿਚ ਬੈਠੇ ਰਹਿਣਾ, ਕਿਤਾਬਾਂ ਨੂੰ ਪੜ੍ਹਦੇ ਰਹਿਣਾ, ਲਿਖਦੇ ਰਹਿਣਾ , ਬਸ ਇਹ ਹੀ ਦੋ ਪਰਮਿੰਦਰ ਦੇ ਸ਼ੌਂਕ ਸਨ l
ਡਾ. ਪਰਮਿੰਦਰ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ ਪਰ ਉਸ ਦੀਆਂ ਕਵਿਤਾਵਾਂ ਨੂੰ ਹੁੰਗਾਰਾ ਓਦੋਂ ਮਿਲਿਆ ਜਦੋਂ ਪਰਮਿੰਦਰ ਦੇ ਪਤੀ ਨੇ ਉਸ ਦੀਆਂ ਲਿਖੀਆਂ ਕਵਿਤਾਵਾਂ ਪੜ੍ਹੀਆਂ l ਪਰਮਿੰਦਰ ਕਿਸੇ ਵੀ ਚੀਜ਼ ਨੂੰ ਦੇਖਕੇ ਉਸ ਨੂੰ ਕਮਲ਼ ਬੰਦ ਕਰਨ ਦੀ ਸਮਰੱਥਾ ਰੱਖਦੀ ਹੈ , ਪਤੀ ਗੁਰ ਏਕਮ ਨੂੰ ਪਹਿਲੀ ਵਾਰੀ ਦੇਖ ਕੇ “ਮੁਰੀਦ ਹੋਈ”, “ਤੁਸੀਂ ਜਾਂਦੇ-ਜਾਂਦੇ” , ” ਅੱਖਾਂ” , ” ਸ਼ੁਕਰ ਗੁਜ਼ਾਰ” ਵਰਗੀਆਂ ਰਚਨਾਵਾਂ ਲਿਖੀਆਂ ਪਤੀ ਗੁਰ ਏਕਮ ਨੇ ਪਰਮਿੰਦਰ ਨੂੰ ਹਮੇਸ਼ਾਂ ਹੀ ਲਿਖਣ ਵਾਸਤੇ ਪ੍ਰੇਰਿਤ ਕੀਤਾ l ਬਹੁਤ ਜਲਦ ਪਰਮਿੰਦਰ ਆਪਣੀ ਪਹਿਲੀ ਕਿਤਾਬ ਪਬਲਿਸ਼ ਕਰਨ ਜਾ ਰਹੀ ਹੈ l ਡਾ ਪਰਮਿੰਦਰ ਕੌਰ ਆਪਣੀ ਸਫਲਤਾ ਦਾ ਸੇਹਰਾ ਆਪਣੇ ਪਤੀ ਸਿਰ ਬੰਨਦੀ ਹੈ l ਪਤੀ ਨੇ ਉਸ ਨੂੰ ਉਸਦੀ ਇੱਕ ਅਲੱਗ ਪਹਿਚਾਣ ਦਿੱਤੀ ਹੈ l
ਡਾਕਟਰ ਪਰਮਿੰਦਰ ਕੌਰ ਦੇ ਮਾਤਾ ਪਿਤਾ ਨੂੰ ਬਹੁਤ ਸ਼ੌਂਕ ਸੀ ਕਿ ਸਾਡੀ ਬੇਟੀ ਪੜ੍ਹ-ਲਿਖ ਕੇ ਡਾਕਟਰ ਬਣੇ l ਪਰਮਿੰਦਰ ਦੇ ਮਾਤਾ ਜੀ ਬਹੁਤੇ ਪੜ੍ਹੇ-ਲਿਖੇ ਨਹੀਂ ਹਨ l ਪਰ ਉਨ੍ਹਾਂ ਦੇ ਮਾਤਾ ਜੀ ਉਹਨਾਂ ਨੂੰ ਸਦਾ ਹੀ ਪੜ੍ਹਨ ਲਈ ਪ੍ਰੇਰਿਤ ਕਰਦੇ ਰਹੇ ਹਨ l ਪੀ ਐਚ ਡੀ ਕਰ ਕੇ ਆਪ ਜੀ ਨੇ ਆਪਣੇ ਮਾਤਾ ਪਿਤਾ ਦਾ ਸੁਪਨਾ ਸਾਕਾਰ ਕੀਤਾ ਹੈ ਅਤੇ ਨਾਮ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਦਾ ਸਹੁਰਾ ਪਰਿਵਾਰ ਵੀ ਉਹਨਾਂ ਤੇ ਮਾਣ ਮਹਿਸੂਸ ਕਰਦਾ ਹੈ l
ਕਵਿਤਾਵਾਂ ਦੇ ਨਾਲ ਨਾਲ ਡਾਕਟਰ ਪਰਮਿੰਦਰ ਕੌਰ ਨੇ ਕਈ ਮਿੰਨੀ ਕਹਾਣੀਆਂ ਵੀ ਲਿਖੀਆਂ ਹਨ , ਜਿਵੇਂ ਕਿ “ਜਣੇਪੇ ਦਾ ਦਰਦ ” , “ਚਾਲੀ ਛਾਪਾ” , ” ਨਾਮ” ,
“ਨਵੇਂ ਸੈਡਲ” ਆਪ ਜੀ ਦੀਆਂ ਦਿਲ ਨੂੰ ਟੁੰਬਣ ਵਾਲੀਆਂ ਰਚਨਾਵਾਂ ਹਨ l ਉਮੀਦ ਹੈ ਕਿ ਉਹ ਪੰਜਾਬੀ ਸਾਹਿਤ ਵਿੱਚ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ l
ਬੜੀ ਰੀਝ ਨਾਲ ਤੋੜਿਆ ਸੀ ਮੈਨੂੰ ਐ ਦੇਖ
ਮੈਂ ਅਜੇ ਤੱਕ ਜੁੜਿਆ ਈ ਨੀ
ਐਸੀਆ ਜੜ੍ਹਾਂ ਪੁਟੀਆ
ਐ ਦੇਖ
ਮੈਂ ਅਜੇ ਤੱਕ ਪੈਰਾਂ ਤੇ ਖੜਿਆ ਈ ਨੀ
ਲੀਰੋ ਲੀਰ ਹੋਏ ਜ਼ਿੰਦਗੀ ਦੇ ਤਾਨੇ ਬਾਣੇ ਨੂੰ
ਐ ਦੇਖ
ਮੈਂ ਵੀ ਰਫ਼ੂ ਫਿਰ ਕਰਿਆ ਈ ਨੀ
ਜਿਹੜਾ ਘੋਲ ਗਿਆ ਸੈ ਜ਼ਹਿਰ ਮੇਰੇ ਨਾਸਾ’ਚ
ਇਹਨੇ ਵੀ ਕਬਰਾਂ ਤਕ ਖੜਿਆ ਈ ਨੀ।
ਰਮੇਸ਼ਵਰ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly