ਰੋਪੜ,-(ਗੁਰਬਿੰਦਰ ਸਿੰਘ ਰੋਮੀ): ਸਥਾਨਕ ਸ.ਸ.ਸ.ਸ. (ਕੰਨਿਆ) ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ 2023 -24’ ਤਹਿਤ ਪ੍ਰਿੰ. ਸੰਦੀਪ ਕੌਰ ਦੀ ਅਗਵਾਈ ਵਿੱਚ ਡਾ. ਨਮਰਤਾ ਪਰਮਾਰ ਪ੍ਰਧਾਨ ਰੋਟਰੀ ਕਲੱਬ ਅਤੇ ਕਲੱਬ ਮੈਂਬਰ ਸਵੇਰ ਦੀ ਸਭਾ ਸਮੇਂ ਵਿਦਿਆਰਥਣਾਂ ਦੇ ਰੂਬਰੂ ਹੋਏ। ਸ਼੍ਰੀਮਤੀ ਪਰਮਾਰ ਨੇ ਅੱਖਾਂ ਦੀ ਸਾਂਭ-ਸੰਭਾਲ ਤੇ ਚੱਲ ਰਹੀ ਕਨਜਕਟਿਵਾਇਟਿਸ (ਅੱਖਾਂ ਦੁਖਣੀਆਂ ਆਉਣੀਆਂ) ਬਿਮਾਰੀ ਬਾਰੇ ਵਿਸਥਾਰ ਨਾਲ਼ ਚਾਨਣਾ ਪਾਇਆ। ਊਸ਼ਾ ਭਾਟੀਆ ਰੋਟੇਰੀਅਨ ਨੇ ਰੋਟਰੀ ਕਲੱਬ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਯੂਥ ਕਲੱਬਾਂ ਦੇ ਗਠਨ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦਿਆਂ ਵਿਦਿਆਰਥਣਾਂ ਨੂੰ ਕਲੱਬ ਬਣਾਉਣ ਪ੍ਰਤੀ ਪ੍ਰੇਰਿਤ ਕੀਤਾ। ਇਸ ਮੌਕੇ ਰੋਟਰੀ ਦੇ ਸੈਕਟਰੀ ਡਾ. ਅੰਤਦੀਪ, ਮੈਂਬਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਮੈਂਬਰ ਜਵਤਿੰਦਰ ਕੌਰ, ਰਾਜੇਸ਼ਵਰੀ, ਕਰਮਜੀਤ ਕੌਰ, ਪ੍ਰਭਜੋਤ ਕੌਰ, ਕੰਵਲਪ੍ਰੀਤ ਕੌਰ ਤੇ ਅਨੁਰਾਧਾ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly