ਡਾ. ਐਸ. ਪੀ. ਸਿੰਘ ਉਬਰਾਏ ਪਿੰਡ ਦਾਨ ਸਿੰਘ ਵਾਲਾ ਦੇ ਅਗਨੀ ਪੀੜਤ ਪਰਿਵਾਰਾਂ ਲਈ ਬਣੇ ਮਸੀਹਾ।

(ਸਮਾਜ ਵੀਕਲੀ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ ਸਿੰਘ ਉਬਰਾਏ ਨੇ ਦਾਨ ਸਿੰਘ ਵਾਲਾ ਦੇ ਅਗਨੀ ਪੀੜਤ ਦਲਿਤ ਪਰਿਵਾਰਾਂ ਦੀ ਸਾਰ ਲੈਂਦੇ ਹੋਏ ਪ੍ਰਭਾਵਿਤ ਪਰਿਵਾਰਾਂ ਲਈ ਲੋੜੀਂਦਾ ਸਾਮਾਨ ਜਿਵੇਂ- ਪੇਟੀਆਂ, ਬੈੱਡ, ਗੱਦੇ, ਬੱਠਲ, ਬਾਲਟੀਆਂ, ਪੱਖੇ ਆਦਿ ਮੁਹੱਇਆ ਕਰਵਾਇਆ। ਮੌਕੇ ਤੇ ਗੱਲਬਾਤ ਕਰਦਿਆਂ ਹੋਇਆ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸਰਬੱਤ ਦਾ ਭਲਾ ਬਠਿੰਡਾ ਇਕਾਈ ਵੱਲੋਂ ਮੈਨੇਜਿੰਗ ਟਰੱਸਟੀ ਡਾ. ਐਸ. ਪੀ. ਸਿੰਘ ਉਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਪ੍ਰਧਾਨ ਸ੍ਰ. ਜੱਸਾ ਸਿੰਘ ਸੰਧੂ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਖੁਦ ਜਾ ਕੇ ਇਹ ਸਾਰਾ ਸਮਾਨ ਲੋੜਵੰਦ ਪਰਿਵਾਰਾਂ ਪਰਸ਼ਨ ਸਿੰਘ, ਵੇਦ ਸਿੰਘ, ਜਗਦੇਵ ਸਿੰਘ, ਕੇਵਲ ਸਿੰਘ, ਪਰਗਟ ਸਿੰਘ, ਮੇਜਰ ਸਿੰਘ, ਤਰਸੇਮ ਸਿੰਘ, ਜਲਵਿੰਦਰ ਸਿੰਘ ਨੂੰ ਵੰਡਿਆ ਗਿਆ ਹੈ ਕੁੱਝ ਦਿਨ ਪਹਿਲਾਂ ਪਿੰਡ ਦਾਨ ਸਿੰਘ ਵਾਲਾ ਦੇ ਦਲਿਤ ਪਰਿਵਾਰਾਂ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕੀਤਾ ਸੀ ਅਤੇ ਨਸ਼ਾ ਤਸ਼ਕਰਾਂ ਨੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਘਰ ਬੁਰੀ ਤਰ੍ਹਾਂ ਸਾੜ ਦਿੱਤੇ ਸਨ। ਇਨ੍ਹਾਂ ਲੋਕਾਂ ਕੋਲ ਆਪਣੇ ਤਣ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਬਚਿਆ। 19 ਜਨਵਰੀ ਨੂੰ ਬਠਿੰਡਾ ਟੀਮ ਨੇ ਮੌਕੇ ਤੇ ਜਾ ਕੇ ਲੋੜਵੰਦ ਪਰਿਵਾਰਾਂ ਦਾ ਹਾਲ-ਚਾਲ ਪੁੱਛਿਆ ਅਤੇ ਲੋੜੀਂਦੇ ਸਮਾਨ ਦੀ ਲਿਸਟ ਬਣਾ ਕੇ ਡਾ. ਐਸ. ਪੀ. ਸਿੰਘ ਉਬਰਾਏ ਜੀ ਕੋਲ ਭੇਜੀ ਗਈ ਜੋ ਤੁਰੰਤ ਉਨ੍ਹਾਂ ਨੇ ਮਨਜ਼ੂਰ ਕਰਕੇ ਲੋੜੀਂਦਾ ਸਮਾਨ ਖਰੀਦਣ ਦੇ ਨਿਰਦੇਸ਼ ਦਿੱਤੇ ਸਨ। ਅੱਜ ਇਸ ਮੋਕੇ ਬਠਿੰਡਾ ਟੀਮ ਦੇ ਕੈਸ਼ੀਅਰ ਬਲਦੇਵ ਸਿੰਘ, ਕੋ ਕੈਸ਼ੀਅਰ ਗੁਰਲਾਬ ਸਿੰਘ ਸੰਧੂ, ਮੈਂਬਰ ਜੰਟਾ ਸਿੰਘ, ਗਿਆਨ ਸਿੰਘ, ਸ੍ਰ. ਬਲਜੀਤ ਸਿੰਘ, ਹਾਜਰ ਸਨ। ਇਸ ਭਲਾਈ ਵਾਲੇ ਕਾਰਜ ਲਈ ਸਮੂਹ ਨਗਰ ਨਿਵਾਸੀਆਂ ਨੇ ਡਾ. ਐਸ. ਪੀ. ਸਿੰਘ ਉਬਰਾਏ ਜੀ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾ ਕੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਇਆ: ਡਾ: ਰਮਨ ਘਈ
Next articleਬੁੱਧ ਗਯਾ ਮੁਕਤੀ ਅੰਦੋਲਨ ਲਈ ਏਕੇ ਦਾ ਸੱਦਾ-ਸ੍ਰੀ ਆਕਾਸ਼ ਲਾਮਾ