ਲੁਧਿਆਣਾ (ਸਮਾਜ ਵੀਕਲੀ) ( ਗੌਰਵਦੀਪ ਸਿੰਘ) ਸਾਬਕਾ ਸੀਓਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਾਬਕਾ ਪ੍ਰਿੰਸੀਪਲ/ਡੀਡੀਪੀਆਈ ਕਾਲਜ ਪੰਜਾਬ,ਇਸ ਸਮੇਂ ਵਾਈਸ ਚਾਂਸਲਰ, ਰਾਇਤ ਬਾਹਰਾ ਯੂਨੀਵਰਸਿਟੀ ਮੁਹਾਲੀ ਕੈਂਪਸ ਅਤੇ ਚੇਅਰਮੈਨ ਸੀ.ਆਈਪੀ ਯੂ । ਇਸ ਸੰਦਰਭ ਵਿੱਚ ਉਹਨਾਂ ਨੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2023 ਵਿੱਚ ਵੈਨਕੂਵਰ ਵਿੱਚ PU ਅਲੂਮਨੀ ਸਾਲਾਨਾ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਅਤੇ ਅਕਤੂਬਰ 2024 ਵਿੱਚ ਕੈਲੀਫੋਰਨੀਆ ਵਿੱਚ ਯੂਐਸ ਯੂਨੀਵਰਸਿਟੀਆਂ ਦੇ ਦੌਰੇ ਦੇ ਨਾਲ-ਨਾਲ ਦੁਵੱਲੇ ਸਬੰਧਾਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਨੂੰ ਪਾਥ ਵੇ ਕੋਰਸ ਵਜੋਂ ਉਤਸ਼ਾਹਿਤ ਕਰਨ ਲਈ ਗਿਆ ਸੀ।ਉਹ ਪਿਛਲੇ 40 ਸਾਲਾਂ ਦੇ ਸ਼ਾਨਦਾਰ ਕਰੀਅਰ ਵਿੱਚ ਕਈ ਗਲੋਬਲ ਅਤੇ ਰਾਸ਼ਟਰੀ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ ਵਿੱਚ ਪੰਜਾਬ ਸਰਕਾਰ ਦੁਆਰਾ 15.8.2024 ਨੂੰ ਰਾਜ ਸਰਕਾਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਵਿੱਚ ਆਈਕੋਨਿਕ ਸ਼ਖਸੀਅਤ ਦੇ ਰੂਪ ਵਿੱਚ ਇੱਕ ਵਪਾਰਕ ਮੈਗਜ਼ੀਨ ‘ ਬਿਜ਼ਨਸ ਟਾਕਸ ਮੈਗਜ਼ੀਨ ‘ਦੇ ਟਾਈਟਲ ਕਵਰ ‘ਤੇ ਬਤੌਰ ਟਾਪ ਆਈਕੌਨ ਸਾਂ। ਇਸ ਨੂੰ ਪ੍ਰਾਪਤ ਕਰਨ ਵਾਲਾ ਮੈਂ ਪਹਿਲਾ ਪੰਜਾਬੀ ਹਾਂ। ਅਦਾਰਾ ਪ੍ਰਾਈਮ ਉਦੇ ਉਹਨਾਂ ਨੂੰ ਵਧਾਈ ਦੇਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly