ਫਿਲੌਰ ਦੇ ਪਿੰਡ ਨੰਗਲ ਵਿਖੇ ਡਾਕਟਰ ਅੰਬੇਦਕਰ ਜੀ ਦੇ ਬੁੱਤ ਦੇ ਬਾਹਰ ਸ਼ੀਸ਼ੇ ਤੇ ਸੰਵਿਧਾਨ ਅਤੇ ਡਾਕਟਰ ਅੰਬੇਦਕਰ ਵਿਰੁੱਧ ਗੈਰ ਜ਼ਿੰਮੇਵਾਰ ਟਿੱਪਣੀ ਕਰਨ ਵਾਲੇ ਦੋਸ਼ੀ ਹੋਏ ਗ੍ਰਿਫਤਾਰ ਬਸਪਾ ਦੇ ਧਰਨੇ ਦੀ ਇਤਿਹਾਸਕ ਜਿੱਤ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ

ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਨੰਗਲ ਵਿਧਾਨ ਸਭਾ ਹਲਕਾ ਫਿਲੌਰ ਵਿਖੇ ਡਾਕਟਰ ਅੰਬੇਡਕਰ ਜੀ ਦੇ ਬੁੱਤ ਦੇ ਬਾਹਰ ਸ਼ੀਸ਼ੇ ਤੇ ਸੰਵਿਧਾਨ ਅਤੇ ਡਾਕਟਰ ਅੰਬੇਡਕਰ ਵਿਰੁੱਧ ਗੈਰ ਜਿੰਮੇਵਾਰ ਟਿੱਪਣੀ ਕਰਨ ਵਾਲੇ ਦੋਸ਼ੀ ਹੋਏ ਗਿਰਫਤਾਰ, ਬਸਪਾ ਦੇ ਧਰਨੇ ਦੀ ਇਤਿਹਾਸਿਕ ਸਫਲਤਾ—ਪਿੰਡ ਨੰਗਲ ਵਿਧਾਨ ਸਭਾ ਹਲਕਾ ਫਿਲੌਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਦੇ ਲਈ ਰੱਖੇ ਗਏ ਧਰਨੇ ਨੂੰ ਸੰਬੋਧਨ ਕੀਤਾ 31 ਮਾਰਚ ਨੂੰ ਜਿਨਾਂ ਨੇ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ ਅਪਮਾਨ ਕੀਤਾ ਸੰਵਿਧਾਨ ਦੇ ਵਿਰੁੱਧ ਨਾਰੇ ਲਿਖੇ ਉਹਨਾਂ ਦੀ ਗ੍ਰਫਤਾਰੀ ਤੱਕ ਇਹ ਧਰਨਾ ਉਲੀਕਿਆ ਗਿਆ ਸੀ ਜੋ ਕਿ ਦਿਨ ਅਤੇ ਰਾਤ ਚੱਲਿਆ ਬਹੁਜਨ ਸਮਾਜ ਪਾਰਟੀ ਫਲੋਰ ਵਿਧਾਨ ਸਭਾ ਦੀ ਟੀਮ ਨੇ ਪੂਰੀ ਮਿਹਨਤ ਨਾਲ ਹਿੰਮਤ ਨਾਲ ਇਸ ਧਰਨੇ ਨੂੰ ਕਾਮਯਾਬ ਬਣਾਇਆ ਅਤੇ ਸਰਕਾਰ ਨੂੰ ਮਜਬੂਰ ਕੀਤਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਨੇ ਲਈ ਅੱਜ ਪ੍ਰਸ਼ਾਸਨ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਦੱਸਿਆ ਕਿ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਬਹੁਜਨ ਸਮਾਜ ਪਾਰਟੀ ਦੇ ਫਲੋਰ ਦੀ ਟੀਮ ਨੇ ਇਹ ਇਤਿਹਾਸਿਕ ਸਫਲਤਾ ਹਾਸਿਲ ਕੀਤੀ ਪੰਜਾਬ ਬਹੁਜਨ ਸਮਾਜ ਪਾਰਟੀ ਵੱਲੋਂ ਉਹਨਾਂ ਨੂੰ ਵਧਾਈ ਵੀ ਆ ਧੰਨਵਾਦ ਵੀ ਆ,ਜਿਨਾਂ ਵੀ ਸਾਥੀਆਂ ਨੇ ਧਰਨੇ ਦੀ ਕਾਮਯਾਬੀ ਲਈ ਯੋਗਦਾਨ ਪਾਇਆ ਧਰਨੇ ਦੇ ਵਿੱਚ ਸ਼ਾਮਿਲ ਹੋ ਕੇ ਉਹਦੀ ਤਾਕਤ ਵਧਾਈ ਉਹਨਾਂ ਸਾਰਿਆਂ ਦਾ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਅਸੀਂ ਸ਼ੁਕਰੀਆ ਅਦਾ ਕਰਦੇ ਹ ਇਸ ਮੌਕੇ ਤੇ ਵੀ ਸਰਕਾਰ ਨੂੰ ਵਾਰਨਿੰਗ ਦਿੱਤੀ ਗਈ ਕਿ ਉਹ ਪੰਜਾਬ ਦੇ ਵਿੱਚ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੇ ਜਿੱਥੇ ਵੀ ਬੁੱਤ ਲੱਗੇ ਆ ਉਥੇ ਸੁਰੱਖਿਆ ਦਾ ਪ੍ਰਬੰਧ ਕਰੇ ਤਾਂ ਕਿ ਅੱਗੇ ਤੋਂ ਕੋਈ ਐਸੀ ਘਟਨਾ ਨਾ ਹੋਵੇ ਜਿਸ ਦੇ ਨਾਲ ਸਮਾਜਿਕ ਸਾਂਝ ਕਮਜ਼ੋਰ ਹੋਵੇ ਇਸ ਦੇ ਨਾਲ ਗਿਰਫਤਾਰੀ ਦਾ ਉਦੇਸ਼ ਪੂਰਾ ਹੋਣ ਉਪਰੰਤ ਇਸ ਕਾਮਯਾਬ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ 14 ਅਪ੍ਰੈਲ ਨੂੰ ਜ਼ਿਲਾ ਜਲੰਧਰ ਵੱਲੋਂ ਪਿੰਡ ਨੰਗਲ ਵਿਖੇ ਬਹੁਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਰੈਲੀ ਕਰਕੇ ਮਨਾਉਗੀ ਡਾਕਟਰ ਅੰਬੇਡਕਰ ਜੀ ਦਾ ਜਨਮਦਿਨ ਇਹ ਗੱਲਾਂ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕਹੀਆਂ। ਇਸ ਮੌਕੇ ਲਾਲ ਚੰਦ ਔਜਲਾ ਸਟੇਟ ਆਗੂ ਬਸਪਾ, ਸੁਖਵਿੰਦਰ ਸਿੰਘ ਬਿੱਟੂ ਹਲਕਾ ਪ੍ਰਧਾਨ ਫਿਲੌਰ, ਤੀਰਥ ਰਾਜਪੁਰਾ ਸਟੋਟ ਆਗੂ ਬਸਪਾ, ਖੁਸ਼ੀ ਰਾਮ ਸਰਪੰਚ,ਸਿਸੀਲ ਵਿਰਲੀ ਸੀਨੀਅਰ ਆਗੂ,ਤੇਹਿੰਗ ਸਾਹਿਬ ਜੀ, ਜਸਵੰਤ ਰਾਏ ਬਸਪਾ ਦੇ ਆਗੂ, ਮਿਸ਼ਨਰੀ ਗਾਇਕ ਰੂਪ ਲਾਲ ਧੀਰ,ਐਸ ਐਸ ਆਜ਼ਾਦ,ਰਾਜ ਦਦਰਾਲ, ਰਣਜੀਤ ਰਾਣੀ ਜੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਮਿਸ਼ਨਰੀ ਵਰਕਰ ਅਤੇ ਮਿਸ਼ਨਰੀ ਬੀਬੀਆਂ ਭੈਣਾਂ ਵੀ ਇਸ ਸਮੇਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦੇ ਦੋ ਵਿਦਿਆਰਥੀ ਅੱਠਵੀਂ ਵਿੱਚੋਂ 98% ਤੋਂ ਉੱਪਰ ਨੰਬਰ ਲੈਕੇ ਮੈਰਿਟ ਵਿੱਚ ਆਏ
Next articleਨਿਊ ਆਟੋ ਵਰਕਰ ਯੂਨੀਅਨ ਅੱਜ ਫੂਕੇਗੀ ਗੁਰਪਤਵੰਤ ਪੰਨੂੰ ਦਾ ਪੁਤਲਾ