ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਵਿਧਾਨ ਸਭਾ ਦੇ ਵਜਟ ਸ਼ੇਸ਼ਨ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਇਕਲੋਤੇ ਵਿਧਾਇਕ ਡਾ ਨੱਛਤਰ ਪਾਲ ਨੇ ਆਪਣੇ ਹਲਕੇ ਵਿੱਚ ਪੈਂਦੇ ਨਵਾਂ ਸ਼ਹਿਰ ਤੋਂ ਫਗਵਾੜਾ ਨੈਸ਼ਨਲ ਹਾਈਵੇ 344 A ਤੋਂ ਕਰੀਹਾ ਅਮਰਗੜ ਕਰਿਆਮ ਭੰਗਲ਼ ਕਲਾਂ ਬੇਗਮਪੁਰ ਜਾਡਲਾ ਤੱਕ ਇਹ ਰੋਡ 10.5 ਕਿਲੋਮੀਟਰ ਦਾ 18 ਫੁੱਟ ਚੋੜਾ ਜੋ 5 ਕਰੋੜ 65 ਲੱਖ ਦੀ ਲਾਗਤ ਨਾਲ ਬਣਾਇਆ ਹੈ, ਇਸ ਰੋਡ ਤੋਂ ਸ਼ੂਗਰ ਮਿਲ ਨੂੰ ਜਾਣ ਵਾਲੀਆ ਗੰਨੇ ਵਾਲਿਆਂ ਟਰਾਲੀਆ ਲੰਘਦੀਆਂ ਹਨ ਤੇ ਇਸ ਨਾਲ ਨਵਾਂ ਸ਼ਹਿਰ ਦੇ ਰੇਲਵੇ ਰੋਡ ਦਾ ਜੋ ਬਹੁਤ ਰੋਲਾ ਪੈਂਦਾ ਹੈ ਜੋ ਟੁੱਟਿਆ ਪਿਆ ਹੈ ਨੂੰ ਵੀ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ ਨਵਾਂ ਸ਼ਹਿਰ ਤੋ ਬੰਗਾ ਰੇਲਵੇ ਦੀ ਬੁਰਜੀ ਨੰਬਰ 31/12 ਤੇ ਅੰਡਰ ਪਾਸ ਜਾ ਫਲਾਈ ਓਵਰ ਜਾਂ ਫਾਟਕ ਨਾ ਲੱਗਨ ਕਾਰਨ ਬੰਦ ਪਿਆ ਮੈ ਮਾਨਯੋਗ ਮੰਤਰੀ ਸਾਹਿਬ ਨੂੰ ਪੁਸ਼ਣਾ ਚਾਹੁੰਦਾ ਹਾ ਕਿ ਇਹ ਵਾਈ ਪਾਸ ਰੇਲਵੇ ਵਿਭਾਗ ਨਾਲ ਟਾਈਅਪ ਕਰਕੇ ਕਦੋ ਤੱਕ ਚਲਾਇਆ ਜਾ ਸਕਦਾ ਹੈ ਜਿਸਦੇ ਜਵਾਬ ਵਿੱਚ ਮੰਤਰੀ ਗੁਰਮੀਤ ਸਿੰਘ ਖੁਡੀਆ ਜੀ ਨੇ ਕਿਹਾ ਕਿ ਮਾਨਯੋਗ ਸਪਿਕਰ ਸਾਹਿਬ ਮੈ ਤੁਹਾਡੇ ਮਾਧਿਅਮ ਰਾਹੀ ਮੈਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਜੋ ਰੋਡ ਰਾਹੋਂ ਤੋਂ ਨਵਾਂ ਸ਼ਹਿਰ ਬੰਗਾ ਨੈਸ਼ਨਲ ਹਾਈਵੇ 344A ਤੇ ਹਿਆਲਾ ਨਵੀਂ ਦਾਨਾ ਮੰਡੀ, ਹਿਆਲਾ ਘੱਕੇਵਾਲ ਭੰਗਲ਼ ਕਲਾ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੀ ਹੈ ਜਿਸ ਦੀ ਲੰਬਾਈ 10.5 ਕਿਲੋਮੀਟਰ ਹੈ ਜੋ ਕਿ ਰੇਲਵੇ ਦੀ ਲਾਈਨ ਨਵਾਂ ਸ਼ਹਿਰ ਤੋਂ ਫਗਵਾੜਾ ਬੁਰਜੀ 31/12 ਤੇ ਸੜਕ ਨੂੰ ਕਰੋਸ ਕਰਦੀ ਹੈ ਰੇਲਵੇ ਕਰਾਸਿੰਗ ਜਾ ਓਵਰ ਵਰਿਜ ਹੈ ਅੰਡਰ ਪਾਸਿੰਗ ਦੀ ਉਸਾਰੀ ਰੇਲਵੇ ਵਿਭਾਗ ਵਲੋਂ ਕੀਤੀ ਜਾਣੀ ਹੈ ਜਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੀਤੀ ਜਾਣੀ ਹੈ, ਜਿਲ੍ਹਾ ਪ੍ਰਸ਼ਾਸ਼ਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਰੇਲਵੇ ਵਿਭਾਗ ਡਵੀਜਨ ਰੇਲਵੇ ਮੈਨੇਜਰ ਫਿਰੋਜਪੁਰ ਨੂੰ ਇਸ ਸੜਕ ਤੇ ਪੈਂਦੀ ਰੇਲਵੇ ਕਰਾਸਿੰਗ ਅਤੇ ਓਵਰ ਜਾ ਅੰਡਰ ਪਾਸਿੰਗ ਉਸਾਰਨ ਸਬੰਧੀ ਲਿਖਿਆ ਜਾ ਚੁੱਕਾ ਹੈ ਜਿਸ ਤੇ ਦੋਵਾਰਾ ਡਾ ਨਛੱਤਰ ਪਾਲ ਨੇ ਮੰਤਰੀ ਨੂੰ ਪੁਛਿਆ ਗਿਆ ਕਿ ਕੀ ਰੇਲਵੇ ਵਿਭਾਗ ਨਾਲ ਜਲਦੀ ਤਾਲਮੇਲ ਕਰਕੇ ਜਲਦੀ ਚਾਲੂ ਕੀਤਾ ਜਾਵੇ ਕਿਉਂਕਿ ਇਹ ਪਿਛਲੇ ਦੋ ਢਾਈ ਸਾਲਾ ਤੋ ਬੰਦ ਪਿਆ ਹੈ ਜਿਸਨੂੰ ਜਲਦੀ ਚਲਾਉਣ ਗੇ ਜਿਸਦੇ ਜਵਾਬ ਵਿੱਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜਲਦੀ ਜਲਦੀ ਤੋਂ ਜਲਦੀ ਰੇਲਵੇ ਵਿਭਾਗ ਨਾਲ ਤਾਲਮੇਲ ਕਰਕੇ ਇਸ ਰੋਡ ਨੂੰ ਚਾਲੂ ਕਾਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਉਸ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj