ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਕਲਕੱਤਾ ਵਿੱਚ ਹੋਏ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰਨਾ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਨ ਦੇ ਬਰਾਬਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੇ ਪ੍ਰਧਾਨ ਭੈਣ ਸੰਤੋਸ਼ ਕੁਮਾਰੀ
ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ ਅੱਜ ਵੀ 78ਵੇਂ ਆਜ਼ਾਦੀ ਦਿਵਸ ਬੀਤਣ ਵੀ ਤੇ ਸ਼ਾਇਦ ਕੁਝ ਅਜਿਹੇ ਅਨਸਰ ਸਾਡੇ ਦੇਸ਼ ਵਿੱਚ ਮੌਜੂਦ ਹਨ ਜੋ ਕਿ ਮਹਿਲਾਵਾਂ ਨੂੰ ਕੇਵਲ ਇੱਕ ਕਠਪੁਤਲੀ ਸਮਝਦੇ ਹਨ ਅਤੇ ਉਹ ਉਹਨਾਂ ਦੀ ਕਾਬਲੀਅਤ ਨੂੰ ਅੱਗੇ ਆਉਣ ਤੋਂ ਰੋਕਦੇ ਹਨ ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮਹਿਲਾਵਾਂ ਨਾਲ ਜਬਰ ਜਨਾਹ ਦੇ ਕੇਸ ਪਹਿਲੇ ਨਾਲੋਂ ਵੀ ਜਿਆਦਾ ਵੱਧ ਗਏ ਹਨ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਦੇਸ਼ ਦੀਆਂ ਪਹਿਲਵਾਨ ਕੁੜੀਆਂ ਨੇ ਇਸ ਦਾ ਸੰਤਾਪ ਭੋਗਿਆ ਤੇ ਫਿਰ ਮਨੀਪੁਰ ਕਾਂਡ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸ ਤੋਂ ਉਪਰੰਤ ਭਾਰਤ ਵਿੱਚ ਅਨੇਕਾਂ ਹੀ ਇਸ ਤਰ੍ਹਾਂ ਦੇ ਗੈਂਗ ਰੇਪ ਹੋਏ ਅਤੇ ਗੈਂਗ ਰੇਪ ਕਰਨ ਵਾਲੇ ਕਥਿਤ ਦੋਸ਼ੀਆਂ ਤੇ ਅੱਜ ਤੱਕ ਕਿਸੇ ਨੇ ਵੀ ਕੋਈ ਠੋਸ ਤੇ ਬਣਦੀ ਕਾਰਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਹੁਣ ਕਲਕੱਤੇ ਵਿੱਚ ਹੋਏ ਇਕ ਲੇਡੀਜ ਡਾਕਟਰ ਦੇ ਨਾਲ ਹੋਏ ਗੈਂਗ ਰੇਪ ਨੇ ਪੂਰੇ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਅਜਿਹੇ ਕੁਝ ਮਾਨਸਿਕ ਰੋਗੀਆਂ ਕਰਕੇ ਹੀ ਅੱਜ ਸਾਡੀਆਂ ਧੀਆਂ ਘਰੋਂ ਬਾਹਰ ਨਿਕਲਣ ਤੋਂ ਡਰਦੀਆਂ ਹਨ ਅਤੇ ਉਨਾਂ ਨੇ ਇਸਦੀ ਤਿਖੇ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਵੀ ਮੰਗ ਕੀਤੀ ਉਹਨਾਂ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਹੋ ਜਿਹੇ ਘਿਨਾਉਣੀ ਹਰਕਤ ਕਰਨ ਵਾਲਿਆਂ ਦੇ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly