ਬਰਨਾਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ( ਰਜਿ.) ਬਰਨਾਲਾ ਵੱਲੋਂ ਡਾ. ਮੇਹਰ ਮਾਣਕ ਦੀ ਰਚਿਤ ਪੁਸਤਕ “ਸ਼ੂਕਦੇ ਆਬ ਤੇ ਖ਼ਾਬ’ ਉੱਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਮੁੰਡਿਆਂ ) ਵਿਖੇ ਇੱਕ ਗੋਸ਼ਟੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਇਸ ਗੋਸ਼ਟੀ ਵਿੱਚ ਡਾ. ਭੁਪਿੰਦਰ ਸਿੰਘ ਬੇਦੀ ਵੱਲੋਂ ਆਪਣਾ ਪੇਪਰ “ਦਰਿਆਵਾਂ ਦੀ ਹਿੱਕ ‘ਤੇ ਹਰਫ਼ਾਂ ਦਾ ਖੰਡ ਕਾਵਿ- ਸ਼ੂਕਦੇ ਦੇ ਆਬ ਤੇ ਖ਼ਾਬ” ਪੜ੍ਹਿਆ ਗਿਆ ਇਸ ਉੱਤੇ ਵੱਖ ਵੱਖ ਬੁਲਾਰਿਆ ਨੇ ਆਪਣੀ ਰਾਏ ਰੱਖੀ ਜਿੰਨਾਂ ਵਿੱਚ ਚਰਨਜੀਤ ਸਮਾਲਸਰ , ਜੁਗਰਾਜ ਧੌਲਾ, ਡਾ ਹਰਭਗਵਾਨ ਸਿੰਘ , ਡਾਕਟਰ ਰਾਮ ਪਾਲ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ , ਤੇਜਿੰਦਰ ਚੰਡਿਹੋਕ ਅਤੇ ਹੋਰ ਬਹੁਤ ਸਾਰੇ ਸਾਹਿਤਕਾਰਾਂ ਅਤੇ ਆਲੋਚਕਾਂ ਨੇਂ ਭਰਵੀਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਰਾਜਵਿੰਦਰ ਸਿੰਘ ਰਾਹੀ ਅਤੇ ਸੁਖਵਿੰਦਰ ਪੱਪੀ ਨੇ ਵੀ ਆਪਣੇ ਵਿਚਾਰ ਰੱਖੇ। ਬੂਟਾ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ ਕਿ ਕਿਤਾਬ ਦੀ ਵਿਲੱਖਣਤਾ ਅਤੇ ਵਿਸ਼ੇਸ਼ਤਾ ਸਦਕਾ ਹੀ ਗੋਸ਼ਟੀ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਇਸ ਪ੍ਰੋਗਰਾਮ ਦੀ ਸਫ਼ਲਤਾ ਉੱਤੇ ਆਪਣੀ ਤਸੱਲੀ ਦਾ ਇਜ਼ਹਾਰ ਕੀਤਾ।ਡਾ.ਰਾਮ ਪਾਲ ਨੇ ਕਿਹਾ ਕਿ ਇਸ ਪੁਸਤਕ ਦਾ ਮੈਟਾਫਰ ਦਰਿਆਵਾਂ ਆਲੇ ਦੁਆਲੇ ਘੁੰਮਦਾ ਹੈ।ਉਸ ਨੇ ਦਰਿਆਵਾਂ ਦਾ ਮਾਨਵੀਕਰਨ ਕੀਤਾ ਹੈ।ਪੰਜਾਬੀ ਨਾਵਲਕਾਰ ਤੇ ਕਵੀ ਸੁਖਵਿੰਦਰ ਪੱਪੀ ਨੇ ਕਿਹਾ ਕਿ ਇਸ ਕਿਤਾਬ ਦੀਆਂ ਕਵਿਤਾਵਾਂ ਵਿਚ ਦਰਿਆ ਪਾਤਰ ਹਨ ਜੋ ਪੰਜਾਬ ਦੇ ਦੁੱਖਾਂ ਦੀ ਗੱਲ ਕਰਦੇ ਹਨ।ਚਰਨਜੀਤ ਸਮਾਲਸਰ ਨੇ ਕਿਹਾ ਕਿ ਪੁਸਤਕ ਪੰਜਾਬ ਦੇ ਪਾਣੀ ਤੇ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਹੈ।ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਪੁੱਤਰੀ ਇਕਬਾਲ ਕੌਰ ਉਦਾਸੀ ਨੇ ਇਨਕਲਾਬੀ ਗੀਤ ਰਾਹੀਂ ਆਪਣੀ ਹਾਜ਼ਰੀ ਲਗਵਾਈ। ਮਾਲਵਿੰਦਰ ਸ਼ਾਇਰ ਨੇ ਬੜੇ ਹੀ ਸੁਚੱਜੇ ਢੰਗ ਨਾਲ਼ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly