ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਧਾਨ ਵਿਧਾਇਕ ਗੁਰਲਾਲ ਸਿੰਘ ਘਨੌਰ, ਜਰਨਲ ਸਕੱਤਰ ਸ੍ ਤੇਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਅਮਨਪ੍ਰੀਤ ਸਿੰਘ ਮੱਲੀ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਬਰਨਾਲਾ ਦੀ ਯਥਾਯੋਗ ਅਗਵਾਈ ਵਿੱਚ ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਨੇ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਡਾ ਜਨਕ ਰਾਜ ਸ਼ਰਮਾਂ, ਆਰਗੋ ਸੈਕਟਰੀ ਚੇਅਰਮੈਨ ਹਰਪਾਲ ਸਿੰਘ ਖਡਿਆਲ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ ਨੇ ਉੱਘੇ ਖੇਡ ਪ੍ਮੋਟਰ ਪ੍ਬੰਧਕ ਡਾ ਮੱਘਰ ਸਿੰਘ ਸਿਹਾਲ ਨੂੰ ਚੇਅਰਮੈਨ ਅਤੇ ਕਬੱਡੀ ਦੇ ਪ੍ਸਿੱਧ ਕੁਮੈਂਟੇਟਰ ਸਤਪਾਲ ਸਿੰਘ ਖਡਿਆਲ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ।ਇਸ ਮੌਕੇ ਪ੍ਧਾਨ ਧਾਲੀਵਾਲ ਨੇ ਕਿਹਾ ਕਿ ਦੋਵੇਂ ਸਖਸੀਅਤਾਂ ਦੀ ਕਬੱਡੀ ਜਗਤ ਵਿੱਚ ਵੱਡੀ ਪਛਾਣ ਅਤੇ ਆਦਰ ਸਨਮਾਨ ਹੈ। ਇਨ੍ਹਾਂ ਦੀ ਨਿਯੁਕਤੀ ਨਾਲ ਜਿੱਥੇ ਜਿਲਾ ਕਬੱਡੀ ਐਸੋਸੀਏਸ਼ਨ ਨੂੰ ਬਲ ਮਿਲੇਗਾ ਉੱਥੇ ਹੀ ਜਿਲੇ ਦੀ ਕਬੱਡੀ ਨੂੰ ਪ੍ਫੁਲਿਤ ਕਰਨ ਵਿੱਚ ਵੀ ਵੱਡੀ ਮੱਦਦ ਮਿਲੇਗੀ। ਇਸ ਮੌਕੇ ਦੋਵੇਂ ਸਖਸੀਅਤਾਂ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਅਤੇ ਜਿਲਾ ਕਬੱਡੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



