HOME ਡਾ. ਜਮੀਲ ਬਾਲੀ ਵੱਲੋਂ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ, ਲੁਧਿਆਣਾ ਵਿਖੇ ਰੀਡਿੰਗ...

ਡਾ. ਜਮੀਲ ਬਾਲੀ ਵੱਲੋਂ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ, ਲੁਧਿਆਣਾ ਵਿਖੇ ਰੀਡਿੰਗ ਰੂਮ ਬਣਵਾਇਆ ਗਿਆ

2
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ,ਲੁਧਿਆਣਾ  ਵਿਖੇ ਹਾਜੀ ਮੁਹੰਮਦ ਇਕਬਾਲ ਬਾਲੀ ਦੀ ਯਾਦ ਵਿੱਚ ਰੀਡਿੰਗ ਰੂਮ ਦਾ ਉਦਘਾਟਨ ਉਹਨਾਂ ਦੇ ਪੁੱਤਰ ਚਿਰਾਗ ਦਿਨ ਮਲਿਕ, ਸਿਰਾਜ ਦਿਨ ਬਾਲੀ, ਮੁਹੰਦਮ ਜਮੀਲ ਬਾਲੀ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਫਾਰੂਕੀ ਨੇ ਦੱਸਿਆ ਕਿ ਇਸ ਰੀਡਿੰਗ ਰੂਮ ਦੀ ਜੋ ਵੀ ਲਾਗਤ ਆਈ ਹੈ ਉਹ ਬਾਲੀ ਪਰਿਵਾਰ ਵੱਲੋਂ ਦਿੱਤੀ ਗਈ ਹੈ। ਇਸ ਰੀਡਿੰਗ ਰੂਮ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਹਰ ਤਰ੍ਹਾਂ ਦੀ ਸਹੂਲਤ ਉਪਲੱਬਧ ਹੈੇ। ਡਾ. ਜਮੀਲ ਬਾਲੀ ਨੇ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਦੇ ਸੰਤ ਬਾਬਾ ਬਲਜਿੰਦਰ ਸਿੰਘ , ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਫਾਫ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਨੂੰ ਆਪਣੇ ਸਰਕਾਰੀ ਕਾਲਜ ਵਿੱਚ ਰੀਡਿੰਗ ਰੂਮ ਬਣਾਉਣ ਦਾ ਮੌਕਾ ਦਿੱਤਾ। ਇਸ ਮੌਕੇ ਤੇ ਜਮੀਲ ਭੱਟੀ, ਫਰੀਦਾ ਖਾਨ, ਨਾਜ਼ੀਆ, ਸਾਬਾਜ਼, ਡਾ. ਫੁਰਕਾਨ ਮਲਿਕ ਅਤੇ ਜੂਬੀ ਮਲਿਕ ਆਦਿ ਸ਼ਾਮਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕ੍ਰਿਕਟ ਚੋਣ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਜਨਮ ਸਰਟੀਫਿਕੇਟ ਲੈ ਕੇ ਆਉਣ : ਡਾ: ਰਮਨ ਘਈ
Next articleਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਅੱਡਾ ਚੱਬੇਵਾਲ ਵਿਖ਼ੇ ਮੁਫਤ ਨਸ਼ਾ ਛੁਡਾਊ ਕੈਂਪ ਲਗਾਇਆ ਗਿਆ