ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਫਰਵਰੀ 2025 ਵਿਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਸਿਆਸੀ ਹਲਚਲ ਇਨ੍ਹੀਂ ਦਿਨੀਂ ਸਿਖਰਾਂ ‘ਤੇ ਹੈ। ਆਮ ਆਦਮੀ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ‘ਤੇ ‘ਆਪ’ ਪੰਜਾਬ ਦੇ ਨੌਜਵਾਨ, ਚਮਕਦੇ ਸਿਤਾਰੇ, ਨਵੇਂ ਚੁਣੇ ਗਏ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ: ਇਸ਼ਾਂਕ ਕੁਮਾਰ ਵੀ ਸ਼ਾਲੀਮਾਰ ਬਾਗ ਹਲਕੇ ਤੋਂ ਪਾਰਟੀ ਉਮੀਦਵਾਰ ਬੰਦਨਾ ਕੁਮਾਰੀ ਦੇ ਪ੍ਰਚਾਰ ਲਈ ਪੁੱਜੇ | ਉਹ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋਏ ਅਤੇ ਪਿਛਲੇ ਦੋ ਕਾਰਜਕਾਲਾਂ ਵਿੱਚ ਦਿੱਲੀ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦੀਆਂ ਉਦਾਹਰਣਾਂ ਦਿੰਦੇ ਹੋਏ ਲੋਕਾਂ ਨੂੰ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ‘ਆਪ’ ਦੀ ਸਰਕਾਰ ਦੇ ਕਾਰਜ ਕਾਲ ਦੌਰਾਨ ਪੰਜਾਬ ਦੀ ਬੇਮਿਸਾਲ ਤਰੱਕੀ ਅਤੇ ਬਿਹਤਰੀ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ। ਬੰਦਨਾ ਕੁਮਾਰੀ ਦੇ ਨਾਲ ਡੋਰ ਟੂ ਡੋਰ ਪ੍ਰਚਾਰ ਦੌਰਾਨ ਡਾ. ਇਸ਼ਾਂਕ ਦੀ ਸਕਾਰਾਤਮਕ ਪਹੁੰਚ ਨੂੰ ਹਲਕਾ ਵਾਸੀਆਂ ਨੇ ਵੀ ਬਹੁਤ ਸਪੱਸ਼ਟ ਹੁੰਗਾਰਾ ਦਿੱਤਾ। ਇਸ ਮੌਕੇ ‘ਤੇ ਡਾ. ਇਸ਼ਾਂਕ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਜੋ ਪਿਆਰ ਤੇ ਸਨੇਹ ਵਿਖਾਇਆ ਗਿਆ ਹੈ, ਉਹ ਚੋਣਾਂ ਵਿੱਚ ਵੀ ਜ਼ਰੂਰ ਦਿਖਾਈ ਦੇਵੇਗਾ ਅਤੇ ਬੰਦਨਾ ਕੁਮਾਰੀ ਦੀ ਸਖ਼ਤ ਮਿਹਨਤ ਯਕੀਨੀ ਤੌਰ ‘ਤੇ ਉਹਨਾਂ ਦੀ ਜਿੱਤ ਵਿਚ ਤਬਦੀਲ ਹੋਵੇਗੀ।
https://play.google.com/store/apps/details?id=in.yourhost.samaj