ਡਾ. ਥਿੰਦ ਦੀ ਅਗਵਾਈ ਵਿੱਚ ਦਰਜਨਾਂ ਅਕਾਲੀ ਤੇ ‘ਆਪ’ ਵਰਕਰ ਭਾਜਪਾ ‘ਚ ਸ਼ਾਮਿਲ

ਫੋਟੋ ਕੈਪਸਨ: ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਡਾਕਟਰ ਅਮਰਜੀਤ ਸਿੰਘ ਥਿੰਦ ਦੀ ਅਗਵਾਈ ਹੇਠ ਆਪ ਅਤੇ ਅਕਾਲੀ ਵਰਕਰ ਭਾਜਪਾ ਵਿਚ ਸ਼ਾਮਿਲ ਹੁੰਦੇ ਹੋਏ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ । ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਸਮੇਂ ਹੋਰ ਬੱਲ ਮਿਲਿਆ ਜਦ ਡਾ. ਅਮਰਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਦਰਜਨਾਂ ਅਕਾਲੀ ਅਤੇ ‘ਆਪ’ ਵਰਕਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ , ਦਰਜਨਾਂ ਅਕਾਲੀ ਅਤੇ ਆਪ ਵਰਕਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਅਕਾਲੀ ਦਲ ਅਤੇ ‘ਆਪ’ ਲਈ ਇਕ ਵੱਡਾ ਝੱਟਕਾ ਹੈ । ਚੋਣ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਇਸ ਮੌਕੇ ਕਿਹਾ ਕਿ ਡਾ. ਅਮਰਜੀਤ ਸਿੰਘ ਥਿੰਦ ਅਤੇ ਉਨ੍ਹਾਂ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਅਕਾਲੀ ਅਤੇ ‘ਆਪ’ ਵਰਕਰਾ ਨੂੰ ਭਾਜਪਾ ਵਿੱਚ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਭਾਜਪਾ ਉਹਨਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦੇਵੇਗੀ ।

ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ‘ਚ ਇਸ ਸਮੇਂ ਖੋਫ ਦਾ ਮਹੌਲ ਹੈ । ਕੋਈ ਵੀ ਵਿਅਕਤੀ ਇਥੇ ਸੁਰੱਖਿਅਤ ਨਹੀਂ ਹੈ । ਆਮ ਆਦਮੀ ਪਾਰਟੀ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ । ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਸੀ ਪਰ ਉਹਨਾਂ ਜਨਤਾ ਨੂੰ ਹੀ ਧੋਖਾ ਦਿੱਤਾ। ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਕੋਈ ਵੀ ਵਿਕਾਸ ਦੇ ਕੰਮ ਨਹੀਂ ਕੀਤੇ । ਉਹਨਾਂ ਕਿਹਾ ਕਿ ਆਪ ਸਰਕਾਰ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈ। ਉਹ ਕੇਂਦਰ ਦੇ ਪੈਸਿਆਂ ਨਾਲ ਹੀ ਕੰਮ ਚਲਾ ਰਹੀ ਹੈ । ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਤਰੱਕੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਲੰਧਰ ਵਿੱਚ ਹੋ ਰਹੀ ਜ਼ਿਮਨੀ ਚੋਣ ਬਹੁਤ ਹੀ ਮਹੱਤਵਪੂਰਨ ਹੈ । ਇਸ ਮੌਕੇਂ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਹਰ ਫਰੰਟ ਤੋਂ ਫੇਲ ਸਾਬਤ ਹੋ ਰਹੀ ਹੈ । ਉਹਨਾਂ ਡਾ ਅਮਰਜੀਤ ਸਿੰਘ ਥਿੰਦ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇਂ ਜ਼ੰਗੀ ਲਾਲ ਮਹਾਜਨ ‌ਐੱਮ ਐੱਲ ਏ ਮੁਕੇਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਸਮੂਚੀ ਇੰਡਸਟਰੀ ਦੂਜੇ ਸੂਬਿਆਂ ਵਿਚ ਜਾ ਰਹੀਆਂ ਹਨ। ਇਸ ਮੀਟਿੰਗ ਨੂੰ ਕਈ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।

ਇਸ ਮੌਕੇ ਅਵਿਨਾਸ਼ ਸ਼ਰਮਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ , ਮਨਪ੍ਰੀਤ ਸਿੰਘ ਬਾਦਲ , ਅਵਿਨਾਸ਼ ਸ਼ਰਮਾ, ਬੋਨੀ ਅਜਨਾਲਾ ਆਦਿ ਮੌਜੂਦ ਸਨ। ਇਸ ਮੌਕੇਂ ਭਾਜਪਾ ਵਿੱਚ ਦਰਜਨਾਂ ਅਕਾਲੀ ਤੇ ਆਪ ਵਰਕਰ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਬਲਜੀਤ ਸਿੰਘ ਬੱਲੀ ਥਿੰਦ, ਅਮਨਦੀਪ ਸਿੰਘ ਚਲਾਣਾ , ਕੁਲਬੀਰ ਸਿੰਘ ਆਦਰਾਮਾਨ , ਲੱਕੀ ਅਰੋੜਾ, ਪ੍ਰੀਤਮ ਸਿੰਘ ਥਿੰਦ, ਐਡਵੋਕੇਟ ਕਮਲਜੀਤ ਸਿੰਘ ਥਿੰਦ, ਪ੍ਰਮੋਦ ਸ਼ਰਮਾ,ਵਿਨੋਦ ਅਰੋੜਾ, ਵਿਨੋਦ ਸ਼ਰਮਾ, ਬਰਜੈਸ਼ ਮਹਿਤਾ, ਸੁਦਾਗਰ ਸਿੰਘ ਆਦਰਾਮਾਨ, ਮੋਹਨ ਸਿੰਘ ਸੰਗੋਵਾਲ, ਮਲਕੀਤ ਸਿੰਘ , ਪ੍ਰਮੋਦ ਵਰਮਾ, ਬੱਲੀ ਭਾਰਦਵਾਜ, ਮੰਗਾਂ ਸਹੋਤਾ, ਕੁਲਵੰਤ ਸਿੰਘ, ਗੁਰਦਿਆਲ ਸਿੰਘ ਜੰਮੂ, ਰਾਜ ਕੁਮਾਰ, ਗੁਰਦੇਵ ਸਿੰਘ, ਕੁਲਦੀਪ ਕੁਮਾਰ, ਬੰਟੀ ਅਰੋੜਾ, ਵਿਨੇ ਚੋਪੜਾ, ਅਮਰ ਸਿੰਘ, ਗੁਰਮੀਤ ਰਾਮ, ਮਨਜੀਤ ਸਿੰਘ ਬੱਲ, ਜਰਨੈਲ ਸਿੰਘ ਥਿੰਦ, ਨਿਰਮਲ ਸਿੰਘ, ਰਾਜੂ ਚੋਪੜਾ, ਗਗਨਦੀਪ ਸਿੰਘ ਕਲਿਆਣ, ਸਵਰਨ ਸਿੰਘ, ਨਵਜੋਤ ਸੰਧੂ, ਦਲਜੀਤ ਗਿੱਲ, ਸੋਹਣ ਸਿੰਘ, ਕਸ਼ਮੀਰ ਸਿੰਘ, ਬਲਦੇਵ ਸਿੰਘ ਗਿੱਲ, ਦਰਸ਼ਨ ਸਿੰਘ, ਖੜਕ ਸਿੰਘ, ਕਮਲਜੀਤ ਕੁਮਾਰ, ਅਜੈਬ ਸਿੰਘ, ਚਰਨਜੀਤ ਸਿੰਘ, ਅੰਤਿਦਰ ਪੰਨੂ ਆਦਿ ਹਾਜ਼ਰ ਹੋਏ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਰੀ….
Next articleਲੋਕ