ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਮਿਸ਼ਨਰੀ ਸਾਥੀ ਸ਼੍ਰੀ ਭਰਤ ਸਿੰਘ ਸਾਬਕਾ ਸੀਨੀਅਰ ਈ ਡੀ ਪੀ ਐਮ ਦਾ ਸਨਮਾਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਾਲ ਨੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਸੋਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸ਼੍ਰੀ ਭਰਤ ਸਿੰਘ ਜਿੱਥੇ ਇੱਕ ਇਮਾਨਦਾਰੀ ਅਧਿਕਾਰੀ ਸਨ ਉਸ ਦੇ ਨਾਲ ਨਾਲ ਉੱਘੇ ਸਮਾਜਸੇਵੀ ਅਤੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਦੇ ਧਾਰਣੀ ਹਨ। ਸਮਾਜ ਦੇ ਅਜਿਹੇ ਹੀਰਿਆਂ ਨੂੰ ਅੰਬੇਡਕਰ ਸੋਸਾਇਟੀ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ। ਇਸ ਮੌਕੇ ਤੇ ਸ਼੍ਰੀ ਭਰਤ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਨੇ ਇਲਾਕੇ ਵਿੱਚ ਜਿੱਥੇ ਬਹੁਜਨ ਮਹਾਂਪੁਰਸ਼ਾਂ ਦੀ ਸੋਚ ਨੂੰ ਜਨ ਜਨ ਤੱਕ ਪਹੁੰਚਾਇਆ ਉੱਥੇ ਲੋੜਵੰਦ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸਹਾਇਤਾ ਕਰ ਰਹੀ ਹੈ। ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਮੈਂ ਵੀ ਆਪਣੀ ਸਮਰੱਥਾ ਅਨੁਸਾਰ ਤਨ ਮਨ ਧਨ ਨਾਲ ਸਹਿਯੋਗ ਕੀਤਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਮੇਰੇ ਵੱਲੋਂ ਲੋੜਵੰਦ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਉਪਰਾਲੇ ਕੀਤੇ ਜਾਣਗੇ । ਪੜ੍ਹੇ ਲਿਖੇ ਨੌਜਵਾਨਾਂ ਨੂੰ ਵੱਖ ਵੱਖ ਕਿੱਤਿਆਂ ਅਤੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਅਗਰ ਮੈਂ ਇਸ ਮੁਕਾਮ ਤੇ ਪਹੁੰਚਾ ਹਾਂ ਤਾਂ ਇਹ ਸਭ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਹਾਂ। ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸੋਸਾਇਟੀ ਬਾਬਾ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਹਮੇਸ਼ਾ ਸੰਜੀਦਾ ਹੈ ਅਤੇ ਸਮੇਂ ਸਮੇਂ ‘ਤੇ ਸੋਸਾਇਟੀ ਨੂੰ ਤਨ ਮਨ ਧਨ ਨਾਲ ਸੇਵਾਵਾਂ ਕਰਨ ਵਾਲੇ ਮਿਸ਼ਨਰੀ ਸਾਥੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਨਿਤ ਕਰਕੇ ਪੇ ਬੈਕ ਟੂ ਸੋਸਾਇਟੀ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਸਮਾਗਮ ਨੂੰ ਸਫਲ ਬਣਾਉਣ ਲਈ ਸਹਾਇਕ ਕਾਰਮਿਕ ਅਧਿਕਾਰੀ ਰਾਮ ਫਲ, ਐਡਵੋਕੇਟ ਦਲਜੀਤ ਸਿੰਘ ਸਹੋਤਾ, ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਚਿੰਤਕ ਨਿਰਵੈਰ ਸਿੰਘ, ਕੰਨਵੀਨਰ ਕਸ਼ਮੀਰ ਸਿੰਘ, ਧਰਮਵੀਰ ਅੰਬੇਡਕਰੀ, ਪੂਰਨ ਸਿੰਘ ਬੋਧ, ਝਲਮਣ ਸਿੰਘ, ਸੁਦੇਸ਼ ਪਾਲ, ਦੇਸ ਰਾਜ, ਕਰਨੈਲ ਸਿੰਘ ਬੇਲਾ, ਪ੍ਰਨੀਸ਼ ਕੁਮਾਰ ਅਤੇ ਕੁਲਵਿੰਦਰ ਸਿੰਘ ਸਿਬੀਆ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly