ਪਿੰਡ ਦੇ ਅਧੂਰੇ ਵਿਕਾਸ ਕਾਰਜਾਂ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਲਾਇਬ੍ਰੇਰੀ ਦਾ ਪ੍ਰਬੰਧ ਕਰਨ ਦੀ ਕੀਤੀ ਮੰਗ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫ਼ੈਕਟਰੀ, ਕਪੂਰਥਲਾ ਦੇ ਅਹੁਦੇਦਾਰਾਂ ਵੱਲੋਂ ਪਿੰਡ ਸੈਦੋ ਭੁਲਾਣਾ ਦੀ ਨਵੀਂ ਚੁਣੀ ਗਈ ਪੰਚਾਇਤ ਨਾਲ ਪਿੰਡ ਦੇ ਵਿਕਾਸ ਅਤੇ ਆਪਸੀ ਭਾਈਚਾਰੇ ਨੂੰ ਮਜਬੂਤ ਬਣਾਉਣ ਲਈ ਸਰਪੰਚ ਰਾਜਦਵਿੰਦਰ ਸਿੰਘ ਦੇ ਨਿਵਾਸ ਸਥਾਨ ’ਤੇ ਮੀਟਿੰਗ ਕੀਤੀ ਗਈ। ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਅਤੇ ਸਮੂਹ ਅਹੁਦੇਦਾਰਾਂ ਨੇ ਸਰਪੰਚ ਸਮੇਤ ਬਾਕੀ ਮੈਂਬਰ ਪੰਚਾਇਤ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆ ।
ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਭਾਵੇਂ ਪਿੱਛਲੇ ਸਮੇਂ ਵੱਖ-ਵੱਖ ਬਣੀਆਂ ਪੰਚਾਇਤਾਂ ਨੇ ਪਿੰਡ ਦੇ ਨਾਲ ਬਾਕੀ ਨਗਰਾਂ ਦਾ ਬਹੁਤ ਵਿਕਾਸ ਕੀਤਾ ਹੈ ਪਰ ਫਿਰ ਵੀ ਬਹੁਤ ਸਾਰੇ ਨਗਰਾਂ ਵਿੱਚ ਗਲੀਆਂ ਤੇ ਨਾਲੀਆਂ ਟੁੱਟੀਆਂ ਤੇ ਬਣਨ ਵਾਲੀਆਂ ਹਨ ਜਿਸ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ । ਜਰੂਰਤਮੰਦ ਤੇ ਗਰੀਬ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਕ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਜਾਵੇ । ਪਿੰਡ ਵਿੱਚ ਕਮਿਊਨਿਟੀ ਸੈਂਟਰ ਬਣਾਇਆ ਜਾਵੇ ਜਿਥੇ ਗਰੀਬ ਲੋਕ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਰ ਸਕਣ । ਜਿਨ੍ਹਾਂ ਨਗਰਾਂ ਵਿੱਚ ਸੀਵੇਰਜ ਨਹੀਂ ਹਨ ਉਥੇ ਪਾਏ ਜਾਣ । ਚੋਰੀ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੀਆਂ ਮੇਨ ਜਗ੍ਹਾ ਤੇ ਕੈਮਰੇ ਲਗਾਵੇ ਜਾਣ । ਬੇਰੋਜਗਰ ਲੜਕੇ ਲੜਕੀਆਂ ਲੀ ਰੋਜਗਾਰ ਦੇਣ ਲਈ ਐਜੂਕੇਸ਼ਨ ਸੇਂਟਰ ਅਤੇ ਵੱਖ ਵੱਖ ਕਿੱਤਿਆਂ ਨਾਲ ਸੰਬੰਧਿਤ ਕੋਚਿੰਗ ਸੇਂਟਰ ਬਣਾਏ ਜਾਣ । ਮਰੀਜਾਂ ਦੇ ਆਉਣ ਤੇ ਲਿਜਾਣ ਲਈ ਐਂਬੂਲੈਂਸ ਦੀ ਸਹਲੂਤ ਕਰਵਾਈ ਜਾਵੇ ਆਦਿ ਮੁੱਦਿਆਂ ਤੇ ਗੰਭੀਰ ਚਰਚਾ ਕਰਨ ਉਪਰੰਤ ਭਰੋਸਾ ਦਿਵਾਇਆ ਗਿਆ ਕਿ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਵੱਲੋਂ ਪਿੰਡ ਦੇ ਵਿਕਾਸ ਲਈ ਪੂਰਾ ਪੂਰਾ ਸਹਿਯੋਗ ਕੀਤਾ ਜਾਵੇਗਾ ।
ਇਸ ਮੌਕੇ ਤੇ ਸਰਪੰਚ ਰਾਜਦਵਿੰਦਰ ਸਿੰਘ ਅਤੇ ਸਮੂਹ ਮੈਂਬਰ ਪੰਚਾਇਤ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਪਿੰਡ ਦੇ ਸਰਵਪੱਖੀ ਵਿਕਾਸ ਲਈ ਸੁਝਾਅ ਦਿੱਤੇ ਗਏ ਹਨ ਉਨ੍ਹਾਂ ਨੂੰ ਇਮਾਨਦਾਰੀ ਦੇ ਨਾਲ ਪੂਰਾ ਕਰਨ ਲਈ ਪੰਚਾਇਤ ਭਰਪੂਰ ਕੋਸ਼ਿਸ਼ ਕਰੇਗੀ । ਪਿੰਡ ਦੇ ਹਰੇਕ ਨਾਗਰਿਕ ਨੂੰ ਨਾਲ ਲੈ ਕੇ ਚਲਿਆ ਜਾਵੇਗਾ ਤੇ ਕਿਸੇ ਨਾਲ ਵੀ ਪੱਖਪਾਤ ਅਨਿਆਂ ਨਹੀਂ ਹੋਵੇਗਾ। ਪੰਚਾਇਤ ਆਪਣੇ ਪੱਧਰ ਤੇ ਪੰਜਾਬ ਸਰਕਾਰ ਦੇ ਕੋਲੋਂ ਬਣਦੀਆਂ ਗ੍ਰਾਟਾਂ ਲਿਆ ਕੇ ਵਿਕਾਸ ਦੇ ਅਧੂਰੇ ਪਏ ਕੰਮ ਤੇ ਨਵੇਂ ਪ੍ਰੋਜੈਕਟਾਂ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ । ਸਰਪੰਚ ਰਾਜਦਵਿੰਦਰ ਸਿੰਘ ਤੋਂ ਇਲਾਵਾ ਪੰਚ ਦਿਲਬਾਗ ਸਿੰਘ ਚੰਡੀਗੜ੍ਹ ਨਗਰ, ਪੰਚ ਰਛਪਾਲ ਸਿੰਘ ਵਿਜੇ ਨਗਰ, ਪੰਚ ਬਲਦੇਵ ਸਿੰਘ ਗੁਰੂ ਨਾਨਕ ਨਗਰ, ਪੰਚ ਰਣਜੀਤ ਕੌਰ ਅਜੀਤ ਨਗਰ ਅਤੇ ਪੰਚ ਸਤਵਿੰਦਰ ਕੌਰ ਆਦਿ ਨੇ ਹਿੱਸਾ ਲਿਆ ।
ਸੋਸਾਇਟੀ ਵੱਲੋਂ ਸਰਪੰਚ ਰਾਜਦਵਿੰਦਰ ਸਿੰਘ ਨੂੰ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦੀ ਤਸਵੀਰ ਅਤੇ ਸਮੂਹ ਮੈਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ । ਪੰਚਾਇਤ ਵੱਲੋਂ ਸੋਸਾਇਟੀ ਦੇ ਸਾਰੇ ਆਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਮੀਟਿੰਗ ਵਿੱਚ ਸਮਾਜ ਸੇਵਕ ਡਾ. ਜਨਕ ਰਾਜ ਭੁਲਾਣਾ, ਸਮਾਜ ਸੇਵਕ ਦੇਸ ਰਾਜ, ਸੋਸਾਇਟੀ ਦੇ ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ, ਚਿੰਤਕ ਨਿਰਵੈਰ ਸਿੰਘ, ਪੂਰਨ ਚੰਦ ਬੋਧ, ਕਰਨੈਲ ਸਿੰਘ ਬੇਲਾ, ਭਲਵਾਨ ਜੱਸਾ ਭੁਲਾਣਾ, ਕੇਵਲ ਸਿੰਘ, ਪੰਮਾ ਭੁਲਾਣਾ, ਬਲਦੇਵ ਸਿੰਘ ਢਿੱਲੋ, ਤੇਜਾ ਸਿੰਘ, ਮਨਜੀਤ ਜੀਤਾ, ਗਾਂਧੀ, ਜਗਦੇਵ ਸਿੰਘ, ਜੱਗਾ ਭੁਲਾਣਾ, ਰਾਮ ਭਜਨ ਸਿੰਘ ਅਤੇ ਲੋਹਾ ਸਿੰਘ ਆਦਿ ਸ਼ਾਮਿਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly