ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- (ਸਮਾਜ ਵੀਕਲੀ)– ਡਾਕਟਰ ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ ਦੇ ਚੈਅਰਮੈਨ ਪਰਸ਼ੋਤਮ ਸੋਧੀ, ਪ੍ਰਧਾਨ ਅਸ਼ਵਨੀ ਧਾਰੀਵਾਲ, ਜਨਰਲ ਸਕੱਤਰ ਗਗਨਦੀਪ ਦੀ ਅਗਵਾਈ ਹੇਠ ਰਾਖਵਾਂਕਰਨ ਨੂੰ ਲੈ ਕੇ ਮਾਣਯੋਗ ਡੀ ਸੀ ਜਲੰਧਰ ਨੂੰ ਮੰੰਗ ਪਂਤਰ ਦਿੱਤਾ ਗਿਆ।ਉਨ੍ਹਾਂ ਮੰਗ ਪੱਤਰ ਵਿੱਚ ਹਾ ਕੀਤੀ ਸੀ ਸਮੂਹ ਵਾਲਮੀਕਿ ਤੇ ਮਜਬੀ ਸਿੱਖ ਭਾਈਚਾਰਾ ਪੰਜਾਬ ।ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸੰਨ 1975 ਵਿੱਚ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਅਨੁਸੂਚਿਤ ਜਾਤੀ ਲਈ 25% ਦਾ ਰਾਖਵੇਂ ਕੋਟੇ ਨੂੰ 12.5% ਵਾਲਮੀਕਿ ਤੇ ਮਜਬੀ ਸਿੱਖ ਅਤੇ 12.5% ਆਦਿ ਧਰਮੀ ਤੇ ਰਵੀਦਾਸੀਆ ਵਿੱਚ ਵੰਡ ਦਿੱਤਾ ਗਿਆ ਸੀ। ਜੋ ਕਿ ਸੰਨ 2006 ਵਿੱਚ ਮੌਕੇ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਕਹਿਣ ਤੋਂ ਮਾਨਯੋਗ ਹਾਈ ਕੋਰਟ ਨੇ ਇਸ ਸਬੰਧੀ ਫੈਸਲਾ ਸੁਣਾਉਂਦੇ ਹੋਏ ਸਨੂੰ ਮੁੜ 25% ਇੱਕਠਾ ਕਰ ਦਿੱਤਾ ਗਿਆ ਸੀ। ਜਿਸਦਾ ਪੂਰੇ ਪੰਜਾਬ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਸੀ ।ਅਤੇ ਪੰਜਾਬ ਬੰਦ ਕਰ ਦਿਤਾ ਗਿਆ ਸੀ।
ਪੰਜਾਬ ਵਿੱਚ ਵੱਡੇ ਪੱਧਰ ਤੇ ਵਿਰੋਧ ਦੇਖਦੇ ਹੋਏ ਪੰਜਾਬ ਸਰਕਾਰ ਦੇ ਮੌਕੇ ਦੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਕੋਟੇ ਨੂੰ ਮੁੜ 12.5% , 12.5% ਵੰਡ ਕਰਕੇ 2006 ਵਿੱਚ ਐਕਟ ਪਾਸ ਕਰ ਦਿੱਤਾ ਗਿਆ ਸੀ। ਜਿਸਦੀ ਮੌਜੂਦਾ ਸਮੇਂ ਵਿੱਚ ਮਾਨਯੋਗ ਸੁਪਰੀਮ ਕੋਰਟ ਵਿੱਚ 9 ਜੱਜਾਂ ਦੇ ਬੈਂਚ ਵਿੱਚ ਅਪੀਲ ਲੱਗੀ ਹੋਈ ਹੈ। ਅਤੇ ਪੰਜਾਬ ਸਰਕਾਰ ਵੱਲੋ ਇਸਦਾ ਮੁੜ ਪੱਖ ਮੰਗਿਆ ਹੋਇਆ ਹੈ। ਕੇਸ ਪੈਂਡਿੰਗ ਚੱਲ ਰਿਹਾ ਹੈ ਅਤੇ ਇਸਦਾ ਫੈਸਲਾ ਕਿਸੇ ਵੀ ਸਮੇਂ ਹੋ ਸਕਦਾ ਹੈ। ਜੋ ਕਿ ਭਰੋਸੇਯੋਗ ਸੂਤਰਾ ਤੋ ਪੱਤਾ ਲੱਗਾ ਹੈ ਕਿ ਮੌਜੂਦਾ ਕਾਂਂਗਰਸ ਦੀ ਸਰਕਾਰ ਮੁੱੜ ਇਸ ਵਿੱਚ ਛੇੜਛਾੜ ਕਰਕੇ ਕੋਟੇ ਨੂੰ ਕੰਬਾਇਨ ਕਰਕੇ 25% ਕਰਨ ਜਾ ਰਹੀ ਹੈ। ਜਿਸ ਸਬੰਧੀ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਵਾਲਮੀਕਿ ਤੇ ਮਜਬੀ ਸਿੱਖਾ ਦੇ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਇਸਨੂੰ 12.5%- 12.5% ਦੀ ਵੰਡ ਵਿੱਚ ਹੀ ਰੱਖਣ ਦੀ ਕ੍ਰਿਪਾਲਤਾ ਕਰੋ ਜੀ, ।ਅਗਰ ਅਜੇਹਾ ਨਹੀਂ ਹੁੰਦਾ ਤਾਂ ਪੰਜਾਬ ਦਾ ਮਾਹੌਲ ਮੁੜ ਖਰਾਬ ਹੋ ਸਕਦਾ ਹੈ ।ਅਤੇ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਹੋ ਸਕਦਾ ਹੈ। ਸਾਨੂੰ ਪੂਰੀ ਆਸ ਹੈ ਕਿ ਆਪ ਜੀ ਵਾਲਮੀਕਿ ਤੇ ਮਜਬ�
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly