ਦਿੜ੍ਹਬਾ ਮੰਡੀ, ਨਕੋਦਰ ਮਹਿਤਪੁਰ 08 ਅਪ੍ਰੈਲ (ਹਰਜਿੰਦਰ ਪਾਲ ਛਾਬੜਾ) –ਭਾਰਤ ਰਤਨ ਡਾਕਟਰ ਬਾਬਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਪ੍ਰਧਾਨ ਪ੍ਰੇਮ ਸਿੰਘ ਅਤੇ ਜਨਰਲ ਸਕੱਤਰ ਲੱਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਪਿੰਡ ਤਰੰਜੀਖੇੜਾ ‘ਚ ਮਨਾਇਆ ਗਿਆ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ। ਢੀਂਡਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਭਾਰਤ ਦੇ ਸਵਿਧਾਨ ਦੇ ਨਿਰਮਾਤਾ ਹਨ। ਸਮਾਜ ਦੇ ਹਰੇਕ ਵਰਗ ਦੇ ਲੋਕਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦਿਆ ਸਵਿਧਾਨ ਦਾ ਨਿਰਮਾਣ ਕੀਤਾ। ਦੇਸ਼ ਦੇ ਚੰਗੇ ਕਾਨੂੰਨ ਸਦਕਾ ਕਰੋੜਾਂ ਲੋਕਾਂ ਦੀ ਜਿੰਦਗੀ ਵਿੱਚ ਸੁਧਾਰ ਆਏ। ਢੀਂਡਸਾ ਨੇ ਅੱਗੇ ਕਿਹਾ ਕਿ ਡਾ.ਅੰਬੇਡਕਰ ਨੇ ਸਾਰੇ ਵਰਗ ਦੇ ਲੋਕਾਂ ਲਈ ਚੰਗੀ ਸਿੱਖਿਆ ਤੇ ਜੋਰ ਦਿੱਤਾ ਤਾਂ ਜੋ ਗਰੀਬ ਤਬਕਾ ਵੀ ਪੜ-ਲਿਖ ਕੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੇ। ਪੜਿਆ ਲਿਖਿਆ ਇਨਸਾਨ ਹੀ ਤਰੱਕੀ ਕਰ ਸਕਦਾ ਹੈ। ਦੇਸ਼ ਦੇ ਲੋਕ ਪੜੇ-ਲਿਖੇ ਹੋਣਗੇ ਤਾਂ ਦੇਸ਼ ਵੀ ਤਰੱਕੀ ਕਰੇਗਾ। ਡਾ.ਅੰਬੇਡਕਰ ਨੇ ਪੜੋ, ਜੁੜੋ, ਸੰਘਰਸ਼ ਕਰੋ ਦਾ ਨਾਅਰਾ ਵੀ ਦਿੱਤਾ ਜਿਸ ਤੋ ਸਭ ਨੂੰ ਅਮਲ ਕਰਨਾ ਚਾਹੀਦਾ ਹੈ। ਪ੍ਰਬੰਧਕਾਂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਕਾਮਰੇਡ ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ ਭੋਲਾ ਸਿੰਘ ਸਰਪੰਚ ਤਰੰਜੀਖੇੜਾ, ਪੰਚ ਕੌਰ ਸਿੰਘ, ਮਿੱਠੂ ਸਿੰਘ, ਸਰਵਜੀਤ ਸਿੰਘ ਢੰਡੋਲੀ ਖੁਰਦ, ਭਗਵਾਨ ਸਿੰਘ ਢੰਡੋਲੀ, ਹਰਤੇਜ ਸਿੰਘ ਕੌਹਰੀਆ, ਰਣ ਸਿੰਘ ਮਹਿਲਾਂ, ਹਰਜਸ ਸਿੰਘ ਖਡਿਆਲ, ਰੋਹੀ ਸਿੰਘ ਖਡਿਆਲ, ਬਚਨ ਸਿੰਘ ਤਰੰਜੀਖੇੜਾ, ਹਾਕਮ ਸਿੰਘ, ਕਿਰਪਾਲ ਸਿੰਘ, ਗੁਰਸੇਵਕ ਸਿੰਘ ਕਮਾਲਪੁਰ ਅਤੇ ਕਰਨੈਲ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly