(ਸਮਾਜ ਵੀਕਲੀ)
ਡਾਕਟਰ ਭੀਮ ਰਾਓ ਅੰਬੇਦਕਰ ਸਨ ਰਚੇਤਾ,
ਪਲੇਠੇ ਨਿਰਮਾਤਾ, ਭਾਰਤੀ ਸੰਵਿਧਾਨ ਦੇ ।
ਬਾਬੇ ਨਾਨਕ ਦੇ ਮੁੱਢਲੇ ਸਿਧਾਂਤਾਂ ਦੀ ਅਵਾਜ਼ ਉਠਾਈ,
ਦਲਿਤਾਂ, ਮਜ਼ਲੂਮਾਂ, ਨਿਆਸਰਿਆਂ, ਲੁੱਟੇ ਜਾਂਦੇ ਲੋਕਾਂ ਦੇ ਨਿਜ਼ਾਮ ਦੇ।
ਅਛੂਤਾਂ ਲਈ ਇੰਨੀ ਜ਼ੋਰਦਾਰ ਲਹਿਰ ਲਾਮਬੰਦ ਕੀਤੀ,
ਬਿਨਾਂ ਕਿਸੇ ਵਿਤਕਰੇ ਮਿਲਿਆ ਹੱਕ ਵੋਟ ਪਾਉਣ ਦਾ।
ਮੰਦਿਰਾਂ ਵਿਚ ਦਾਖਲੇ ਦੀ ਹੁੰਦੀ ਸੀ ਮਨਾਹੀ,
ਬਰਾਬਰਤਾ ਦੇ ਹੱਕ ਨੇ ਦਿੱਤਾ ਹੌਸਲਾ, ਗੁਲਾਮੀ ਦੀਆਂ ਜ਼ੰਜੀਰਾਂ ਤੋੜ ਪਾਉਣ ਦਾ।
ਭਾਰਤੀ ਸਮਾਜ ਵਿੱਚ ਪ੍ਰਬਲ ਜਾਤੀਵਾਦ ਤੇ ਰੌਸ਼ਨੀ ਪਾਈ,
ਜਗਾਇਆ ਦੱਬੇ-ਕੁਚਲੇ ਲੋਕਾਂ ਨੂੰ ਉੱਪਰ ਉਠਾਉਣ ਲਈ।
ਮਨੂੰਵਾਦੀ ਸਿਧਾਂਤਾਂ ਦੇ ਨੁਕਸਾਨ ਤੇ ਸਾਹਿਤ ਰਚਿਆ,
“ਪੜੋ, ਜੁੜੋ, ਸੰਘਰਸ਼ ਕਰੋ” ਨਿਸ਼ਾਨਾ ਮਿਥਿਆ ਯੁਗ ਪਲਟਾਉਣ ਲਈ ।
ਹਿੰਦੂ ਸਮਾਜ ਦੀ ਅੰਤਰ ਆਤਮਾ ਨੂੰ ਝੰਜੋੜਨ ਲਈ,
ਨੀਵੇਂ ਵਰਗਾਂ ਤੇ ਅੱਤਿਆਚਾਰਾਂ ਨੂੰ ਦੱਸਿਆ ਸਮਾਜ ਤੇ ਕਲੰਕ।
ਧਾਰਮਿਕ ਤੇ ਸਮਾਜਿਕ ਕੁਰੀਤੀਆਂ ਦਾ ਫਸਤਾ ਵੱਢਣ ਲਈ,
ਬੁੱਧ ਧਰਮ ਦੀ ਸ਼ਰਨ ਲਈ ਤੇ ਆਪਣੀ ਮੁਹਿੰਮ ਦਾ ਝੰਡਾ ਕੀਤਾ ਬੁਲੰਦ।
ਸਾਰੀ ਜ਼ਿੰਦਗੀ ਸੰਘਰਸ਼ ਚ ਲਾਕੇ, ਲੋਕਾਂ”ਜੈ ਭੀਮ ਜੈ ਭਾਰਤ” ਦਾ ਦਿੱਤਾ ਨਾਅਰਾ,
ਅਛੂਤਾਂ ਦੇ ਡਰ ਖਤਮ ਕਰਨ ਲਈ ਸਪੈਸ਼ਲ ਸਕੂਲ ਉਨ੍ਹਾਂ ਲਈ ਖੁਲ੍ਹਵਾਏ ।
ਅੰਤਰ-ਜਾਤੀ ਵਿਆਹਾਂ ਦਾ ਸਮਰਥਨ ਕਰ ਕੇ ਚਲਿਆ ਵਰਤਾਰਾ,
ਅਣਮਨੁਖੀ ਭੇਦਭਾਵ ਨੂੰ ਜੜੋਂ ਪੁੱਟਣ ਲਈ, ਲਿਆ ਸਮਾਨਤਾ ਦਾ ਸਹਾਰਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly