(ਸਮਾਜ ਵੀਕਲੀ)-ਡਾ. ਭੀਮ ਰਾਓ ਅੰਬੇਡਕਰ ਇਕ ਸੁਚੱਜੇ, ਦੂਰਦਰਸ਼ੀ ਵਿਦਵਾਨ ਅਤੇ ਦੇਸ਼ ਨੂੰ ਅਥਾਹ ਪਿਆਰ ਕਰਨ ਵਾਲੇ ਸ਼ਖ਼ਸ ਸਨ । ਆਪ ਦਾ ਜਨਮ 14 ਅਪਰੈਲ 1891 ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ (ਮੱਧ ਪ੍ਰਦੇਸ਼) ਵਿਚ ਸੂਬੇਦਾਰ ਰਾਮ ਜੀ ਸਕਪਾਲ ਦੇ ਘਰ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ। ਆਪ ਦਾ ਜੱਦੀ ਘਰ ਮਹਾਂਰਾਸ਼ਟਰ ਰਾਜ ਦੇ ਅੰਬਾਵਅੜੇ ਸੀ ।ਡਾ. ਅੰਬੇਦਕਰ ਦੇ ਪਿਤਾ ਫੌਜ ਵਿਚ ਸੂਬੇਦਾਰ ਸਨ ।ਛੋਟੀ ਉਮਰ ਵਿੱਚ ਹੀ ਆਪ ਦੇ ਮਾਤਾ ਜੀ ਦਾ ਦੇਹਾਂਤ ਹੋਣ ਨਾਲ ਆਪ ਬਹੁਤ ਉਦਾਸ ਰਹਿਣ ਲੱਗੇ। ਫਿਰ ਆਪ ਦੇ ਵੱਡੇ ਭਰਾ ਅਨੰਦ ਰਾਓ ਨੇ ਆਪ ਨੂੰ ਮਾਨਸਿਕ ਪੱਖ ਤੋਂ ਤਕੜਾ ਕੀਤਾ । ਡਾ .ਅੰਬੇਡਕਰ ਨੇ ਕਈ ਸੰਸਥਾਵਾਂ ਸਥਾਨਾਂ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ । ਡਾ. ਅੰਬੇਡਕਰ ਰਾਜਨੀਤਿਕ ,ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਡੂੰਘੀ ਵਿਚਾਰਧਾਰਾ ਰੱਖਦੇ ਸਨ।
ਆਪ ਨੇ ਮਹਾਨ ਸਮਾਜ ਸੁਧਾਰਕ ਵਜੋਂ ਸਕੂਲਾਂ ਵਿੱਚ ਦਲਿਤ ਬੱਚਿਅਾਂ ਨਾਲ ਕੀਤੇ ਜਾਂਦੇ ਛੂਤ ਛਾਤ ਦਾ ਵਿਰੋਧ ਕੀਤਾ, ਅਨਪੜ੍ਹਤਾ, ਅੰਧ ਵਿਸਵਾਸ਼ ਅਤੇ ਔਰਤਾਂ ਨਾਲ ਕੀਤੇ ਜਾਂਦੇ ਜਬਰ ਜ਼ੁਲਮ ਨੂੰ ਦੂਰ ਕਰਨ ਲਈ ਵਿਸ਼ੇਸ਼ ਯਤਨ ਕੀਤੇ।
ਡਾ. ਅੰਬੇਡਕਰ ਨੇ ਕਈ ਸੰਸਥਾਵਾਂ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ ।
ਵਿੱਦਿਆ ਦੇ ਚਾਨਣ ਦੀ ਰੋਸ਼ਨੀ ਨੂੰ ਘਰ- ਘਰ ਤਕ ਫੈਲਾਉਣ ਲਈ ਡਾ. ਭੀਮ ਰਾਓ ਅੰਬੇਡਕਰ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਦਾ ਗਠਨ ਕੀਤਾ ।ਆਜ਼ਾਦੀ ਤੋਂ ਬਾਅਦ ਆਪ ਨੇ ਕਾਨੂੰਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਅਤੇ ਫਿਰ ਆਜ਼ਾਦ ਭਾਰਤ ਦੇ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਚੇਅਰਮੈਨ ਵਜੋਂ ਅਹਿਮ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਲੋਕਤੰਤਰਿਕ, ਨਿਰਪੱਖ, ਰੰਗ, ਨਸਲ, ਜਾਤ, ਧਰਮ, ਆਦਿ ਦੇ ਭੇਦ ਭਾਵਾਂ ਤੋਂ ਉੱਪਰ ਉੱਠਦਿਆਂ ਹਰੇਕ ਨਾਗਰਿਕ ਨੂੰ ਸਮਾਨਤਾ ਅਤੇ ਸੁਤੰਤਰਤਾ ਨਾਲ ਓਤ ਪੋਤ ਕਾਨੂੰਨੀ ਧਰਾਵਾਂ ਅਤੇ ਅਨੁਛੇਦਾਂ ਦਾ ਪ੍ਰਬੰਧ ਹੀ ਨਹੀਂ ਕੀਤਾ ਬਲਕਿ ਸਦੀਆਂ ਤੋਂ ਸਰੀਰਕ, ਮਾਨਸਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਪੱਖਪਾਤਾਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਸਰਬਪੱਖੀ ਭਲਾਈ, ਤਰੱਕੀ ਅਤੇ ਸਵੈ ਮਾਣ ਵਾਸਤੇ ਉਨ੍ਹਾਂ ਨੂੰ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਤਹਿਤ ਰਾਖਵਾਂਕਰਨ ਦੇਣ ਦਾ ਪ੍ਰਬੰਧ ਵੀ ਸੰਵਿਧਾਨ ਵਿੱਚ ਕੀਤਾ । ਜੋ ਕਿ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ।
ਡਾ .ਅੰਬੇਡਕਰ ਜੀ ਦੀਆਂ ਸਮਾਜਿਕ ਰਾਜਨੀਤਕ ਅਤੇ ਰਾਜਨੀਤਕ ਸੁਧਾਰ ਦੀਆਂ ਇਨ੍ਹਾਂ ਦੇਣਦਾਰੀਆਂ ਸਦਕਾ ਉਨ੍ਹਾਂ ਨੂੰ ਮਰਨ ਉਪਰੰਤ “ਭਾਰਤ ਰਤਨ” ਪੁਰਸਕਾਰ ਨਾਲ ਨਿਵਾਜਿਆ ਗਿਆ।
ਕੇਵਲ ਭਾਰਤ ਵਿੱਚ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਵਿਚ ਡਾ. ਭੀਮ ਰਾਓ ਅੰਬੇਡਕਰ ਨੂੰ ਮਨੁੱਖੀ ਭਲਾਈ ਦੀਆਂ ਸੇਵਾਵਾਂ ਸਦਕਾ ਹਮੇਸ਼ਾ ਯਾਦ ਕੀਤਾ ਜਾਵੇਗਾ।
ਵਿਦਿਆਰਥੀ ਦਾ ਨਾਮ: ਸ਼ੀਲੂ ,ਜਮਾਤ: ਦਸਵੀਂ,
ਸਕੂਲ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਹੰਬੜਾਂ ਜ਼ਿਲ੍ਹਾ ਲੁਧਿਆਣਾ
ਸੰਪਰਕ :95308-20106
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly