ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਥਾਨਕ ਸਰਕਾਰੀ ਸੈਕੰਡਰੀ ਸਕੂਲ ਆਫ ਐਮੀਨੈਂਸ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜੋ ਸਭਾ ਦੇ ਫਾਉਂਡਰ ਮੈਂਬਰਾਂ ਵਿੱਚੋਂ ਰਹੇ ਪ੍ਰਧਾਨ ਸਵ.ਡਾ. ਐਸ. ਐਸ. ਪਦਮ ਨੂੰ ਸਮਰਪਿਤ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਦਿੱਤੀ ਅਤੇ ਡਾ.ਪਦਮ ਦੇ ਸਪੁੱਤਰ ਡਾ.ਜਸਵੀਰ ਸਿੰਘ ਪਦਮ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸਤਨਾਮ ਸਿੰਘ ਜੱਸਲ ਸਾਬਕਾ ਡੀਨ ਰਿਸਰਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪੰਜਾਬੀ ਪਾਠਕ ਚਰਨ ਸਿੰਘ ਭੋਲਾ ਜਾਗਲ ਨੇ ਪ੍ਰਧਾਨਗੀ ਕੀਤੀ। ਡਾ.ਭੁਪਿੰਦਰ ਸਿੰਘ ਬੇਦੀ ਦੀ ਪੁਸਤਕ ‘ਨਾਵਲ, ਮੇਰੀ ਨਜ਼ਰ ਵਿਚ’ ਤੇ ਪੇਪਰ ਪੜ੍ਹਦਿਆਂ ਡਾ.ਰਾਮਪਾਲ ਸ਼ਾਹਪੁਰੀ ਨੇ ਨਾਰਥਰਪ ਫਰਾਈ ਦੇ ਹਵਾਲੇ ਨਾਲ ਕਿਹਾ ਕਿ ਉਹ ਅਕਾਦਮਿਕ ਆਲੋਚਨਾ ਨੂੰ ਪ੍ਰਮਾਣਿਕ ਆਲੋਚਨਾ ਮੰਨਦਿਆਂ ਡਾ.ਬੇਦੀ ਦੀ ਪੁਸਤਕ ਨੂੰ ਖੋਜਾਰਥੀਆਂ ਲਈ ਲਾਹੇਵੰਦ ਦੱਸਿਆ।ਪੰਦਰਾਂ ਨਾਵਲਾਂ ਦੇ ਹਰੇਕ ਪਰਚੇ ਉਪਰ ਟਿੱਪਣੀ ਵੀ ਦਿੱਤੀ।ਬਹਿਸ ਦਾ ਆਗਾਜ਼ ਡਾ.ਹਰੀਸ਼ ਨੇ ਕਰਦਿਆਂ ਕਿਹਾ ਕਿ ਪੁਸਤਕ ਵਿਚਲੇ ਪੇਪਰਾਂ ਨੂੰ ਪੜ੍ਹ ਕੇ ਨਾਵਲ ਪੜ੍ਹਨ ਦੀ ਜਗਿਆਸਾ ਪੈਦਾ ਹੁੰਦੀ ਹੈ।ਇਸ ਤਰਾਂ ਦੇ ਵਿਚਾਰ ਡਾ ਤੇਜਾ ਸਿੰਘ ਤਿਲਕ ਦੇ ਸਨ।ਬਹਿਸ ਨੂੰ ਅੱਗੇ ਵਧਾਉਂਦਿਆਂ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਡਾ.ਬੇਦੀ ਦੇ ਸਿਰੜੀ ਸੁਭਾਅ ਦੀ ਸ਼ਲਾਘਾ ਕੀਤੀ ਕਿ ਬਰਨਾਲੇ ਵਿਚ ਡਾ ਰਾਮ ਪਾਲ ਅਤੇ ਬੇਦੀ ਪਰਚਾ ਲਿਖਣ ਲਈ ਜਵਾਬ ਨਹੀਂ ਦਿੰਦੇ। ਡਾ.ਸੰਪੂਰਨ ਸਿੰਘ ਟੱਲਵਾਲੀਆ, ਪ੍ਰਿੰ. ਹਰੀਸ਼ ਬਾਂਸਲ, ਲੇਖਕ ਪਾਠਕ ਸਾਹਿਤ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ, ਪ੍ਰੋ. ਹਰਪ੍ਰੀਤ ਕੌਰ, ਦਰਸ਼ਨ ਸਿੰਘ ਗੁਰੂ, ਪ੍ਰੋ ਸਵਰਨਜੀਤ ਕੌਰ ਅਤੇ ਪ੍ਰਿੰ.ਕਸ਼ਮੀਰ ਸਿੰਘ ਨੇ ਹਿੱਸਾ ਲਿਆ। ਬਾਅਦ ਵਿੱਚ ਡਾਕਟਰ ਬੇਦੀ ਨੇ ਵੀ ਆਪਣਾ ਪੱਖ ਪੇਸ਼ ਕੀਤਾ।ਸਮੁੱਚੀ ਬਹਿਸ ਨੂੰ ਸਮੇਟਦਿਆਂ ਡਾ.ਸਤਨਾਮ ਸਿੰਘ ਜੱਸਲ ਨੇ ਪੇਪਰ ਅਤੇ ਪੁਸਤਕ ਦੇ ਸਮੁੱਚੇ ਪ੍ਰਭਾਵ ਬਾਰੇ ਦੱਸਿਆ ਕਿ ਡਾ.ਬੇਦੀ ਨੇ ਨਾਵਲਾਂ ਦੇ ਗਹਿਣ ਅਧਿਐਨ ਕਰਨ ਤੋਂ ਬਾਦ ਜੋ ਜੋ ਧਾਰਨਾਵਾਂ ਦਿੱਤੀਆਂ ਹਨ ਉਹ ਸਾਰਥਿਕ ਹਨ।ਇਸ ਵਿਚ ਆਲੋਚਨਾ ਦੇ ਅੰਸ਼ ਵੀ ਮੌਜੂਦ ਹਨ। ਸਮਾਗਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ ਨੇ ਬਾਖ਼ੂਬੀ ਨਾਲ ਕੀਤਾ। ਸਮਾਗਮ ਦੌਰਾਨ ਜਸਵੀਰ ਕੌਰ ਬੇਦੀ, ਪਾਲ ਸਿੰਘ ਲਹਿਰੀ, ਰਾਮ ਸਰੂਪ ਸ਼ਰਮਾ, ਸਾਗਰ ਸਿੰਘ ਸਾਗਰ, ਜੰਗੀਰ ਸਿੰਘ ਦਿਲਬਰ,ਇਕਬਾਲ ਕੌਰ ਉਦਾਸੀ, ਰਾਮ ਸਿੰਘ ਬੀਹਲਾ,ਜਗਜੀਤ ਸਿੰਘ ਗੁਰਮ ਨੇ ਡਾ.ਬੇਦੀ ਦਾ ਕਾਵਿ ਚਿਤਰ ਪੇਸ਼ ਕੀਤਾ। ਮਨਦੀਪ ਕੌਰ ਭਦੌੜ ਅਤੇ ਗੁਰਪਾਲ ਸਿੰਘ ਬਿਲਾਵਲ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਠਿੰਡਾਂ ਤੋਂ ਬੀਰਾਂ ਪੁਰਬਾ,ਅੰਜਨਾ ਮੈਨਨ, ਹਾਕਮ ਸਿੰਘ ਰੂੜੇਕੇ,ਮਹਿੰਦਰ ਸਿੰਘ ਰਾਹੀ,ਐਸ.ਐਸ.ਗਿੱਲ, ਸਰਵਣ ਸਿੰਘ, ਮੇਜਰ ਸਿੰਘ ਗਿੱਲ, ਅੰਜਨਾ ਮੈਨਨ, ਪ੍ਰਿੰ ਕਸ਼ਮੀਰ ਸਿੰਘ, ਗੁਰਚਰਨ ਸਿੰਘ ਗਿੱਲ, ਰਘਬੀਰ ਸਿੰਘ ਗਿੱਲ ਕੱਟੂ,ਲੈਕ. ਹਰਦੀਪ ਸਿੰਘ ਅਤੇ ਚਰਨ ਸਿੰਘ ਹੁਰੀਂ ਸ਼ਾਮਲ ਹੋਏ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


