ਕਪੂਰਥਲਾ, (ਕੌੜਾ)- ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਸੁਸਾਇਟੀ ਰਜਿ, ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਔਰਤਾਂ ਦੇ ਮੁਕਤੀਦਾਤਾ, ਕਰੋੜਾਂ ਲੋਕਾਂ ਦੇ ਮਸੀਹਾ, ਯੁੱਗ ਪੁਰਸ਼ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ 133ਵੀਂ ਜੈਯੰਤੀ ਦੀ ਪੂਰਵ ਸੰਧਿਆ ‘ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਦੀ ਅਗਵਾਈ ਹੇਠ ਅੰਬੇਡਕਰੀ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਚੌਂਕ ਪ੍ਰਸ਼ਾਸਨਿਕ ਭਵਨ ਦੇ ਸਾਹਮਣੇ 14-14 ਮੋਮਬੱਤੀਆਂ ਜਗਾਈਆਂ ਗਈਆਂ। ਇਸ ਸ਼ੁਭ ਮੌਕੇ ‘ਤੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਧਰਮ ਪਾਲ ਪੈਂਥਰ ਨੇ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਚੌਂਕ ਦੀ ਸ਼ਾਨ ਨੂੰ ਬਰਕਰਾਰ ਰੱਖਣ ਅਤੇ ਬਾਬਾ ਸਾਹਿਬ ਦੇ ਵਿਚਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਮੋਮਬੱਤੀ ਜਗਾਈਆਂ ਅਤੇ ਸਮਾਜ ਵਿੱਚ ਮਿਸ਼ਨ ਪ੍ਰਤੀ ਚੇਤਨਾ ਜਗਾਉਣ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਜੇਕਰ ਬਾਬਾ ਸਾਹਿਬ ਦਾ ਜਨਮ ਨਾ ਹੁੰਦਾ ਤਾਂ ਇਸ ਦੇਸ਼ ਦੇ ਕਰੋੜਾਂ ਲੋਕਾਂ ਦਾ ਜੀਵਨ ਪੱਧਰ ਅਤੇ ਦੇਸ਼ ਦਾ ਨਕਸ਼ਾ ਵੱਖਰਾ ਹੋਣਾ ਸੀ। ਅੱਜ ਬਾਬਾ ਸਾਹਿਬ ਦੇ ਭਾਰਤੀ ਸੰਵਿਧਾਨ ਵਿਚਲੇ ਲੋਕਤੰਤਰੀ ਸਿਧਾਂਤ ਦਾ ਪੂਰੀ ਦੁਨੀਆਂ ਵਿਚ ਡੰਕਾ ਵਜ ਰਿਹਾ ਹੈ। ਬੇਸ਼ੱਕ ਸਮੇਂ-ਸਮੇਂ ‘ਤੇ ਬਣੀਆਂ ਸਰਕਾਰਾਂ ਨੇ ਲੋਕਤੰਤਰੀ ਢਾਂਚੇ ਨਾਲ ਛੇੜਛਾੜ ਕਰਕੇ ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕ ਰਹੀਆਂ ਹਨ, ਜੋ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਸੁਸਾਇਟੀ ਹਮੇਸ਼ਾ ਸਮੇਂ-ਸਮੇਂ ‘ਤੇ ਸੈਮੀਨਾਰ ਕਰਵਾ ਕੇ ਸਮਾਜ ਨੂੰ ਇਸ ਸਬੰਧੀ ਜਾਗਰੂਕ ਕਰਦੀ ਰਹਿੰਦੀ ਹੈ।
ਇਸ ਮੌਕੇ ਤੇ ਲਾਰਡ ਬੁੱਧਾ ਐਜ਼ੂਕੇਸ਼ਨ ਟਰਸਟ ਦੇ ਪ੍ਰਧਾਨ ਪੂਰਨ ਸਿੰਘ, ਮਿਸ਼ਨਰੀ ਲੇਖਕ ਆਰ. ਕੇ. ਪਾਲ, ਚਿੰਤਕ ਨਿਰਵੈਰ ਸਿੰਘ, ਓਬੀਸੀ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਅਰਵਿੰਦ ਕੁਮਾਰ, ਸਾਬਕਾ ਪ੍ਰਧਾਨ ਉਮਾਸ਼ੰਕਰ ਸਿੰਘ, ਭਾਰਤੀਆ ਬੋਧ ਮਹਾਂ ਸਭਾ ਦੇ ਪ੍ਰਧਾਨ ਸੁਰੇਸ਼ ਚੰਦਰ ਬੋਧ, ਬਾਮਸੇਫ ਦੇ ਪ੍ਰਧਾਨ ਸੂਰਜ ਸਿੰਘ, ਐਸਸੀ/ਐਸਟੀ ਐਸੋਸੀਏਸ਼ਨ ਦੇ ਸਕੱਤਰ ਕਰਨ ਸਿੰਘ, ਦਿਨੇਸ਼ ਕੁਮਾਰ ਅਤੇ ਰੰਗਮੰਚ ਦੇ ਕਲਾਕਾਰ ਰਾਜ ਕੁਮਾਰ ਪ੍ਰਜਾਪਤੀ ਆਦਿ ਨੇ ਸਾਂਝੇ ਤੌਰ ‘ਤੇ ਕਿਹਾ ਕਿ ਬੇਸ਼ੱਕ ਚੌਂਕ ਦਾ ਨਾਂਅ ਬਾਬਾ ਸਾਹਿਬ ਦੇ ਨਾਂਅ ‘ਤੇ ਹੈ ਪਰ ਜਦੋਂ ਤੱਕ ਆਰ ਸੀ ਐਫ ਪ੍ਰਸ਼ਾਸਨ ਚੌਕ ਵਿੱਚ ਬੁੱਤ ਨਹੀਂ ਲਗਾਉਂਦਾ, ਉਦੋਂ ਤੱਕ ਐਸਸੀ/ਐਸਟੀ ਐਸੋਸੀਏਸ਼ਨ, ਓਬੀਸੀ ਐਸੋਸੀਏਸ਼ਨ ਅਤੇ ਸਮਾਜ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ ਬੋਧ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਸਿੰਘ, ਪ੍ਰਮੋਦ ਸਿੰਘ, ਸ਼ਿਵ ਕੁਮਾਰ ਸੁਲਤਾਨਪੁਰੀ, ਸੋਹਨਵੀਰ, ਜਸਵੀਰ ਹਲੂਵਾਲੀਆ, ਸੁਦੇਸ਼ ਪਾਲ ਐੱਸਐੱਸਈ, ਤੇਜ਼ ਪਾਲ ਬੋਧ, ਐਸ. ਕੇ. ਭਾਰਤੀ, ਰਾਕੇਸ਼ ਕੁਮਾਰ, ਪੰਕਜ ਕੁਮਾਰ,
ਸੋਹਣ ਲਾਲ, ਲਾਭ ਸਿੰਘ ਅਤੇ ਮੈਡਮ ਗੀਤਾ ਬੋਧ ਆਦਿ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly