ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਇਸ ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਫੁੱਲ ਮਾਲ਼ਾ ਅਰਪਿਤ ਕੀਤੀ ਗਈ। ਇਸ ਵਕਤ ਮੁੱਖ ਬੁਲਾਰੇ ਵਜੋਂ ਡਾ. ਜਸਵੰਤ ਰਾਏ (ਖੋਜ਼ ਕਰ ਭਾਸ਼ਾ ਵਿਭਾਗ ਪੰਜਾਬ) ਅਤੇ ਸ. ਅਮਨਦੀਪ ਸਿੰਘ ਸਿੱਧੂ ਬਾੜੀਆਂ(ਫੂਲੇ ਸ਼ਾਹੂ ਅੰਬੇਡਕਰੀ ਕਾਰਜਕਰਤਾ) ਵੱਲੋਂ ਵਿਚਾਰ ਪੇਸ਼ ਕੀਤੇ।
ਇਸ ਮੌਕੇ ਵਿਸ਼ੇਸ਼ ਮਹਿਮਾਨ ਪਿੰਡ ਦੇ ਸਰਪੰਚ, ਐਡਵੋਕੇਟ ਹਨੀ ਅਜ਼ਾਦ ਜੀ, ਰਿਟਾਇਰਡ ਸੀਨੀਅਰ ਮੈਨੇਜਰ ਗੁਰਮੇਜ ਜੀ, ਸੀਨੀਅਰ ਮੈਨੇਜਰ ਕੁਲਵਿੰਦਰ ਕੁਮਾਰ, ਮੈਨੇਜਰ ਸੰਤੋਖ ਜੀ ਪਹੁੰਚੇ। ਉਸ ਮੌਕੇ ਤੇ ਵੱਖ-ਵੱਖ ਬੁੱਧੀਜੀਵੀ ਬੁਲਾ ਰਹੇ ਨੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਪ੍ਰੰਬਧਕ ਨੋਜਵਾਨ ਅਤੇ ਉਹਨਾਂ ਦੀ ਸਮੁੱਚੀ ਟੀਮ। ਇਸ ਮੌਕੇ ਰਿਟਾਇਰਡ ਲਾਈਨ ਮੈਨ ਚਰਨਜੀਤ ਸਿੰਘ ਬਾੜੀਆਂ, ਸ੍ਰੀ ਪ੍ਰਦੀਪ ਕੁਮਾਰ ਬਾੜੀਆਂ ਪ੍ਰਧਾਨ ਯੂਥ ਵੈਲਫੇਅਰ ਸੁਸਾਇਟੀ, ਸ਼੍ਰੀ ਕੋਸ਼ਲ ਕੁਮਾਰ ਜੀ ਅਤੇ ਹੋਰ ਅਨੇਕਾਂ ਸਾਥੀਆਂ ਨੇ ਸ਼ਿਰਕਤ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



