ਡਾ ਅੰਬੇਡਕਰ ਸੋਸਾਇਟੀ ਤੇ ਲੋਕ ਸਾਹਿਤ ਕਲਾ ਕੇਂਦਰ ਆਰ ਸੀ ਐੱਫ ਦੁਆਰਾ ਪਦਮ ਸੁਰਜੀਤ ਪਾਤਰ ਤੇ ਆਦਰਸ਼ ਅਧਿਆਪਕ ਮਾਸਟਰ ਪਿਆਰਾ ਸਿੰਘ ਭੋਲਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸਿਰਮੌਰ ਕਵੀ ਸੁਰਜੀਤ ਪਾਤਰ
ਆਦਰਸ਼ ਅਧਿਆਪਕ ਮਾਸਟਰ ਪਿਆਰਾ ਸਿੰਘ ਭੋਲਾ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਅਤੇ ਲੋਕ ਸਾਹਿਤ ਕਲਾ ਕੇਂਦਰ, ਰੇਲ ਕੋਚ ਫੈਕਟਰੀ, ਕਪੂਰਥਲਾ   ਵੱਲੋਂ ਪੰਜਾਬ ਦੇ ਪ੍ਰਸਿੱਧ ਕਵੀ, ਪੰਜਾਬੀ ਮਾਂ ਬੋਲੀ ਦੇ ਬੇਤਾਜ ਬਾਦਸ਼ਾਹ ਅਤੇ ਪਦਮਸ਼੍ਰੀ ਸੁਰਜੀਤ ਪਾਤਰ ਤੋਂ ਇਲਾਵਾ ਆਦਰਸ਼ ਅਧਿਆਪਕ ਮਾਸਟਰ ਪਿਆਰਾ ਸਿੰਘ ਭੋਲਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।  ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕਿਹਾ ਕਿ ਪਾਤਰ ਦਾ ਇਸ ਸੰਸਾਰ ਤੋਂ ਚੁੱਪ ਚੁਪੀਤੇ ਤੁਰ ਜਾਣਾ ਪੰਜਾਬੀ ਸਾਹਿਤ ਲਈ ਬਹੁਤ ਵੱਡਾ ਘਾਟਾ ਹੈ, ਜਿਸ ਦੀ ਭਰਪਾਈ ਆਉਣ ਵਾਲੇ ਸਮੇਂ ਵਿਚ ਬਹੁਤ ਮੁਸ਼ਕਿਲ ਹੋਵੇਗੀ | ਪਾਤਰ ਦੀ ਸ਼ਾਇਰੀ ਆਮ ਲੋਕਾਂ ਦੀ ਗੱਲ ਕਰਦੀ ਹੈ, ਉਹ ਸ਼ਬਦਾਂ ਦਾ ਜਾਦੂਗਰ ਸੀ। ਉਸ ਨੇ ਪੰਜਾਬੀ ਕਵਿਤਾ ਵਿਚ ਬਹੁਤ ਉੱਚਾ ਰੁਤਬਾ ਹਾਸਲ ਕੀਤਾ। ਬੇਸ਼ੱਕ ਪਾਤਰ ਜੀ ਸਰੀਰਕ ਤੌਰ ‘ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੇ ਸ਼ਬਦ ਸਦਾ ਜਿਉਂਦੇ ਰਹਿਣਗੇ। ਉਸ ਦੀ ਸ਼ਾਇਰੀ ਦੁਨੀਆਂ ਭਰ ਦੇ ਪਾਠਕਾਂ ਅਤੇ ਲੇਖਕਾਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਰਹੇਗੀ।

ਮਾਸਟਰ ਪਿਆਰਾ ਸਿੰਘ ਭੋਲਾ ਬਾਰੇ ਲੋਕ ਸਾਹਿਤ ਕਲਾ ਕੇਂਦਰ ਦੇ ਮੁਖੀ ਅਸ਼ਵਨੀ ਜੋਸ਼ੀ ਅਤੇ ਜਨਰਲ ਸਕੱਤਰ ਕਵੀ ਧਰਮ ਪਾਲ ਪੈਂਥਰ ਨੇ ਮਾਸਟਰ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਸਟਰ ਪਿਆਰਾ ਸਿੰਘ ਭੋਲਾ ਦਾ ਜਨਮ ਰੋਪੜ ਜ਼ਿਲ੍ਹੇ ਦੇ ਪਿੰਡ ਮਾਨਪੁਰ ਵਿਖੇ ਇੱਕ ਮਜ਼ਦੂਰ ਪਰਿਵਾਰ ਵਿੱਚ ਹੋਇਆ ਸੀ। ਪਰ ਉਹ ਆਪਣੇ ਕਰਮ ਭੂਮੀ ਬਹਿਰਾਮਪੁਰ ਬੇਟ (ਰੋਪੜ) ਵਿੱਚ ਆ ਵੱਸਿਆ। ਉਹ ਇੱਥੇ ਅਧਿਆਪਕ ਅਤੇ ਬੀਪੀਓ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ ਆਪਣਾ ਸਾਰਾ ਜੀਵਨ ਗਰੀਬ ਬੱਚਿਆਂ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ।
ਸ਼੍ਰੀ ਭੋਲਾ ਜੀ ਨੇ ਪਹਿਲਾਂ ਹੀ ਮੌਤ ਤੋਂ ਬਾਅਦ ਆਪਣੀ ਮਰਿਤਕ ਦੇਹ ਪੀ.ਜੀ.ਆਈ ਚੰਡੀਗੜ੍ਹ ਨੂੰ ਸੌਂਪਣ ਦਾ ਵਾਅਦਾ ਕੀਤਾ ਸੀ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਉਹਨਾਂ ਦੀ ਮ੍ਰਿਤਕ ਦੇਹ ਪੀਜੀਆਈ ਚੰਡੀਗੜ੍ਹ ਦੇ ਐਨਾਟੋਮੀ ਵਿਭਾਗ ਨੂੰ ਸੌਂਪ ਦਿੱਤੀ। ਮਾਸਟਰ ਪਿਆਰਾ ਸਿੰਘ ਭੋਲਾ  ਇੱਕ ਮਿਹਨਤੀ, ਇਮਾਨਦਾਰ ਵਿਅਕਤੀ, ਨੈਤਿਕ, ਲੋਕ ਸੇਵਕ ਅਤੇ ਇੱਕ ਆਦਰਸ਼ ਅਧਿਆਪਕ ਵਜੋਂ ਜਾਣੇ  ਜਾਂਦੇ ਹਨ।
ਇਸ ਤੋਂ ਇਲਾਵਾ ਸ਼੍ਰੀ ਪੂਰਨ ਸਿੰਘ, ਅਮਰਜੀਤ ਸਿੰਘ ਮੱਲ, ਸੁਦੇਸ਼ ਪਾਲ, ਧਰਮਵੀਰ, ਕੁਲਵਿੰਦਰ ਸਿਵੀਆ, ਗੀਤਕਾਰ ਜ਼ੈਲਦਾਰ ਹਸਮੁਖ ਸਿੰਘ, ਕਹਾਣੀਕਾਰ ਬਲਰਾਜ ਕੋਹਾੜਾ, ਚੰਨ ਮੋਮੀ, ਨਿਰਵੈਰ ਸਿੰਘ, ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਜਸਪਾਲ ਸਿੰਘ ਚੌਹਾਨ, ਪੂਰਨ ਚੰਦ ਬੋਧ, ਨਰੇਸ਼ ਕੁਮਾਰ ਭਾਰਤੀ, ਅਨਿਲ ਕੁਮਾਰ, ਨਵਦੀਪ ਕੁਮਾਰ, ਰਣਜੀਤ ਸਪਨਾ, ਅਬਰਾਰ ਅੰਸਾਰੀ, ਇਪਟਾ ਤੋਂ ਇੰਦਰਜੀਤ ਰੂਪੋਵਾਲੀ, ਕਸ਼ਮੀਰ ਸਿੰਘ ਬਿਜਰੋਲ, ਮਨਜਿੰਦਰ ਕਮਲ, ਮਾਸਟਰ ਹਰਜਿੰਦਰ ਸਿੰਘ, ਸ਼ਿਵ ਕੁਮਾਰ ਸੁਲਤਾਨਪੁਰੀ, ਰਮੇਸ਼ ਜਾਦੂਗਰ ਅਤੇ ਰਾਣਾ ਸੈਦੋਵਾਲੀਆ ਆਦਿ ਨੇ ਦੋਹਾਂ ਮਹਾਨ ਸ਼ਖਸੀਅਤਾਂ ਦੇ ਅਕਾਲ ਚਲਾਣੇ ‘ਤੇ ਕਿਹਾ ਕਿ ਇਹ ਸਮਾਜ ਦੀਆਂ ਮਹਾਨ ਸ਼ਖਸੀਅਤਾਂ ਸਨ, ਸਾਨੂੰ ਅਜਿਹੀਆਂ ਸ਼ਖਸੀਅਤਾਂ ਸਬਕ ਲੈਣ ਦੀ ਲੋੜ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਲਾਇੰਸ ਕਲੱਬ (ਉਮੀਦ) ਵਲੋਂ ਦੰਦਾਂ ਦਾ ਮੁਫਤ ਕੈਪ ਲਗਾਇਆ ਗਿਆ
Next articleਡਾਕਟਰ ਸੁਰਜੀਤ ਪਾਤਰ ਦਾ ਵਿਛੋੜਾ ਪੰਜਾਬੀ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲ਼ਾ ਘਾਟ-ਸਾਹਿਤ ਸਭਾ