ਕਪੂਰਥਲਾ, (ਸਮਾਜ ਵੀਕਲੀ) ( (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ., ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਮਿਸ਼ਨਰੀ ਸਾਥੀ ਅਤੇ ਸੰਘਰਸ਼ਸ਼ੀਲ ਯੋਧੇ ਸ਼੍ਰੀ ਪੂਰਨ ਸਿੰਘ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਰੀਟਾ ਰਾਣੀ ਨੂੰ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੇ ਬਦਲੇ ਸ਼ਹੀਦ ਭਗਤ ਸਿੰਘ ਕਲੱਬ ਆਰ.ਸੀ.ਐਫ. ਵਿਖੇ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਦੇ ਮੌਕੇ ‘ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸ਼੍ਰੀ ਪੂਰਨ ਸਿੰਘ ਨੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ.,ਰੇਲ ਕੋਚ ਫੈਕਟਰੀ, ਕਪੂਰਥਲਾ ਦੀ 1994 ਵਿੱਚ ਸਥਾਪਨਾ ਕੀਤੀ ਅਤੇ ਤਿੰਨ ਸਾਲ ਜਨਰਲ ਸਕੱਤਰ ਦੇ ਅਹੁਦੇ ‘ਤੇ ਕੰਮ ਕੀਤਾ।
ਸ਼੍ਰੀ ਜੱਸਲ ਅਤੇ ਪੈਂਥਰ ਨੇ ਕਿਹਾ ਕਿ ਸ਼੍ਰੀ ਪੂਰਨ ਸਿੰਘ ਨੇ 16 ਸਾਲ ਤੱਕ ਆਲ ਇੰਡੀਆ ਐਸ.ਸੀ/ਐਸ.ਟੀ ਰੇਲਵੇ ਕਰਮਚਾਰੀ ਸੰਗਠਨ ਅਰਸੀਐਫ ਕਪੂਰਥਲਾ ਦੇ ਜ਼ੋਨਲ ਪ੍ਰਧਾਨ ਦੇ ਅਹੁਦੇ ‘ਤੇ ਕੰਮ ਕਰਦੇ ਹੋਏ ਰੇਲਵੇ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ, ਸਮਾਜਿਕ ਸੁਰੱਖਿਆ ਅਤੇ ਰਾਖਵੇਂਕਰਨ ਦੀ ਰੋਸਟਰ ਪ੍ਰਣਾਲੀ ਅਤੇ ਸ਼ਾਨਦਾਰ ਸੇਵਾਵਾਂ ਦਿੱਤੀਆਂ. ਉਨ੍ਹਾਂ ਦੇ ਕਾਰਜਕਾਲ ਦੌਰਾਨ, ਆਰ ਸੀ ਐਫ ਵਿੱਚ ਮੈਂਬਰਸ਼ਿਪ ਐਸ.ਸੀ/ਐਸ.ਟੀ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਕੱਟਣੀ ਸ਼ੁਰੂ ਹੋਈ ਅਤੇ ਆਮ ਸੀਨੀਆਰਤਾ ਸੂਚੀ ਤੋਂ ਇਲਾਵਾ, ਸਿਵਲ ਵਿਭਾਗ ਤੋਂ ਕਵਾਟਰ ਅਲਾਟਮੈਂਟ ਵਿੱਚ 10 ਪ੍ਰਤੀਸ਼ਤ ਕੋਟਾ ਵੱਖਰੇ ਤੌਰ ‘ਤੇ ਰਾਖਵਾਂ ਲਾਗੂ ਕਰਵਾਇਆ ਗਿਆ ਸੀ। ਜਦੋਂ ਭਾਰਤ ਸਰਕਾਰ ਆਰਸੀਐਫ ਨੂੰ ਪੀਐਸਯੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹਨਾਂ ਨੇ ਇਸ ਨੂੰ ਰੋਕਣ ਲਈ ਆਰਸੀਐਫ ਬਚਾਓ ਸੰਘਰਸ਼ ਕਮੇਟੀ ਵਿੱਚ ਐਸਸੀ/ਐਸਟੀ ਐਸੋਸੀਏਸ਼ਨ ਦੀ ਅਗਵਾਈ ਕੀਤੀ ਅਤੇ ਆਰਸੀਐਫ ਨੂੰ ਨਿੱਜੀ ਹੱਥਾਂ ਵਿੱਚ ਜਾਣ ਤੋਂ ਰੋਕਿਆ।
ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ ਅਤੇ ਸਾਬਕਾ ਪ੍ਰਧਾਨ ਨਿਰਵੈਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਸ੍ਰੀ ਪੂਰਨ ਸਿੰਘ ਨੇ ਆਰ.ਸੀ.ਐਫ ਦੀ ਪ੍ਰਬੰਧਕੀ ਇਮਾਰਤ ਦੇ ਸਾਹਮਣੇ ਸਥਿਤ ਡਾ. ਭੀਮ ਰਾਓ ਅੰਬੇਡਕਰ ਚੌਕ ਵਿੱਚ ਬੁੱਤ ਦੀ ਸਥਾਪਨਾ ਲਈ ਲਗਾਤਾਰ ਸੰਘਰਸ਼ ਕੀਤਾ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਦੇ ਜਨਰਲ ਸਕੱਤਰ ਸ਼੍ਰੀ ਝਲਮਣ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ ਅਤੇ ਅਤੇ ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਸ਼੍ਰੀ ਪੂਰਨ ਸਿੰਘ ਨੇ ਦੋ ਸਾਲ ਗੁਰੂ ਘਰ ਵਿੱਚ ਕੈਸ਼ੀਅਰ ਦੇ ਅਹੁਦੇ ‘ਤੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਈ। ਸਮਾਜ ਸੇਵੀ ਪੂਰਨ ਚੰਦ ਬੋਧ ਨੇ ਦੱਸਿਆ ਕਿ ਸ੍ਰੀ ਪੂਰਨ ਸਿੰਘ ਇੱਕ ਚੰਗੇ ਬੁਲਾਰੇ ਹੋਣ ਦੇ ਨਾਲ-ਨਾਲ ਲੇਖਕ ਵੀ ਹਨ ਅਤੇ ਉਨ੍ਹਾਂ ਨੇ ਭੀਮ ਸੰਘਰਸ਼ ਪੱਤ੍ਰਿਕਾ , ਦੂਸ਼ਿਤ ਮਾਨਸਿਕਤਾ ਕਾ ਸ਼ਿਕਾਰ, ਡਾ. ਐਸ.ਐਲ ਵਿਰਦੀ ਐਡਵੋਕੇਟ ਫਗਵਾੜਾ ਦੁਆਰਾ ਲਿਖਿਆ ਪਤ੍ਰਿਕਾ “ਸੰਵਿਧਾਨ ਬਚਾਓ ਅੰਦੋਲਨ ਕਿਉਂ ਜ਼ਰੂਰੀ ਹੈ?” ਅਤੇ “ਪੜ੍ਹੇ-ਲਿਖੇ ਅਕ੍ਰਿਤਘਣ ਲੋਕਾਂ ਦੇ ਨਾਂ ਸੰਦੇਸ਼ ” ਅਤੇ “ਅੰਬੇਡਕਰੀ ਚਰਿਤ੍ਰ” ਆਦਿ ਦਾ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕੀਤਾ। ਆਰ ਸੀ ਐਫ ਵਿੱਚ ਭਾਰਤੀਆ ਬੁੱਧ ਮਹਾ ਸਭਾ ਅਤੇ ਲਾਰਡ ਬੁੱਧਾ ਐਜੂਕੇਸ਼ਨਲ ਸੁਸਾਇਟੀ ਅਲੀਗੜ੍ਹ ਯੂ ਪੀ ਦੀ ਸਥਾਪਨਾ ਕੀਤੀ ਅਤੇ ਨਿਰੰਤਰ ਅਤੇ ਅਣਥੱਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ।
ਸੁਸਾਇਟੀ ਦੀ ਤਰਫ਼ੋਂ ਸ੍ਰੀ ਪੂਰਨ ਸਿੰਘ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਰੀਟਾ ਨੂੰ ਯਾਦਗਾਰੀ ਚਿੰਨ੍ਹ, ਪੰਚਸ਼ੀਲ ਪਟਕੇ , ਲੋਈ, ਸ਼ਾਲ ਅਤੇ ਮਿਸ਼ਨਰੀ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸੋਸਾਇਟੀ ਵੱਲੋਂ ਲਾਰਡ ਬੁੱਧਾ ਐਜੂਕੇਸ਼ਨ ਸੁਸਾਇਟੀ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਆਪਣੇ ਸਨਮਾਨ ਸਮਾਰੋਹ ਦੇ ਸਬੰਧ ਵਿੱਚ ਪੂਰਨ ਸਿੰਘ ਨੇ ਕਿਹਾ ਕਿ ਉਹ ਡਾ. ਅੰਬੇਡਕਰ ਸੁਸਾਇਟੀ, ਐਸਸੀ/ਐਸਟੀ ਐਸੋਸੀਏਸ਼ਨ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਅਤੇ ਡਾ. ਅੰਬੇਡਕਰ ਬੁੱਧ ਵਿਹਾਰ ਵੱਲੋਂ ਸਨਮਾਨਿਤ ਕੀਤੇ ਜਾਣ ਲਈ ਧੰਨਵਾਦ ਕੀਤਾ । ਭਵਿੱਖ ਵਿੱਚ ਵੀ ਮੈਂ ਬਹੁਜਨ ਮਹਾਪੁਰਖਾਂ ਦੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਕੰਮ ਕਰਦਾ ਰਹਾਂਗਾ।
ਸਮਾਗਮ ਨੂੰ ਸਫਲ ਬਣਾਉਣ ਲਈ ਐਸ.ਸੀ./ਐਸ.ਟੀ. ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ, ਜ਼ੋਨਲ ਜਨਰਲ ਸਕੱਤਰ ਸੋਹਣ ਬੈਠਾ, ਬਾਮਸੇਫ ਤੋਂ ਅਤਰਵੀਰ ਸਿੰਘ, ਕੈਸ਼ੀਅਰ ਰਵਿੰਦਰ ਕੁਮਾਰ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ, ਆਰ. ਸੀ. ਮੀਨਾ, ਧਰਮਵੀਰ ਅੰਬੇਡਕਰੀ, ਸੂਰਜ ਸਿੰਘ, ਡਾ. ਰਾਜੇਸ਼ ਮੋਹਨ, ਜਗਜੀਵਨ ਰਾਮ, ਸੰਤੋਖ ਸਿੰਘ ਜੱਬੋਵਾਲ, ਸਤਨਾਮ ਸਿੰਘ, ਜਸਪਾਲ ਸਿੰਘ ਚੋਹਾਨ, ਪ੍ਰਨੀਸ਼ ਕੁਮਾਰ, ਸੁਰੇਸ਼ ਚੰਦਰ ਬੋਧ, ਤੇਜ ਪਾਲ ਸਿੰਘ ਬੋਧ, ਕਰਨੈਲ ਸਿੰਘ ਬੇਲਾ, ਯਸ਼ਵੀਰ ਸਿੰਘ, ਵਿਕਾਸ ਕੁਮਾਰ, ਸੰਜੇ ਸਿੰਘ, ਮੁਨੀਸ਼ ਕੁਮਾਰ, ਵਰਿੰਦਰ ਸਿੰਘ, ਰਿਤਿਕਾ ਸਿੰਘ, ਜਾਨਕੀ ਦੇਵੀ, ਜਵਾਹਰ ਲਾਲ, ਸੋਵਰਨ ਸਿੰਘ, ਬੇਟੀ ਪ੍ਰਗਿਆ, ਬੇਟੀ ਸ਼੍ਰੇਆਂਸ਼ੀ, ਪ੍ਰਸ਼ਾਂਤ ਕੁਮਾਰ ਗੌਤਮ, ਪਾਲ ਕੌਰ, ਸ਼ੀਤਲ ਕੌਰ, ਸੁਨੀਤਾ ਰਾਣੀ ਆਦਿ ਨੇ ਅਹਿਮ ਭੂਮਿਕਾ ਨਿਭਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly