HOME ਡਾਕਟਰ ਅੰਬੇਡਕਰ ਨਗਰ, ਨਕੋਦਰ ਵਿਖੇ ਬਣਾਏ ਜਾ ਰਹੇ ‘ਸਮਰਾਟ ਅਸ਼ੋਕ ਪਬਲਿਕ ਸਕੂਲ’...

ਡਾਕਟਰ ਅੰਬੇਡਕਰ ਨਗਰ, ਨਕੋਦਰ ਵਿਖੇ ਬਣਾਏ ਜਾ ਰਹੇ ‘ਸਮਰਾਟ ਅਸ਼ੋਕ ਪਬਲਿਕ ਸਕੂਲ’ ਦੀ ਜਗ੍ਹਾ ਨੂੰ ਦੇਖਣ ਆਏ ਪਤੱਵੰਤੇ

ਸਮਾਜ ਵੀਕਲੀ ਯੂ ਕੇ

ਨਕੋਦਰ- ਸਮਰਾਟ ਅਸ਼ੋਕ ਪਬਲਿਕ ਸਕੂਲ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਬਣਾਏ ਜਾ ਰਹੇ ਸਕੂਲ ਜੋ ਕਿ CBSE ਐਫੀਲਿਏਟਡ ਹੋਵੇਗਾ, ਉਹਨੂੰ ਦੇਖਣ ਵਾਸਤੇ ਹੋਲੈਂਡ ਤੋਂ ਮਿਸਟਰ ਪ੍ਰਕਾਸ਼ ਐਇਰ ਜੀ ਅਚੇਚੇ ਤੌਰ ਤੇ ਆਏ। ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸਰਦਾਰ ਜਗਤਾਰ ਸਿੰਘ ਏ ਐਸ ਆਈ ਅੰਮ੍ਰਿਤਸਰ ਤੋਂ ਵੀ ਆਏ.

ਫੂਲਪੁਰ ਧਨਾਲ ਸਕੂਲ ਵੱਲੋਂ ਸ਼੍ਰੀ ਹੁਸਨ ਲਾਲ ਜੀ, ਨਕੋਦਰ ਟੀਮ ਵੱਲੋਂ ਮਿਸਟਰ ਸੁਰਿੰਦਰ ਕੁਮਾਰ, ਮਿਸਟਰ ਪ੍ਰਸ਼ੋਤਮ ਲਾਲ ਚੰਦਰ ਵੱਲੋਂ ਬਣਾਏ ਜਾ ਰਹੇ ਸਕੂਲ ਦੀ ਜਗ੍ਹਾ ਨੂੰ ਦਿਖਾਇਆ। ਆਏ ਹੋਏ ਸਾਥੀ ਮਿਸਟਰ ਪ੍ਰਕਾਸ਼ ਐਇਰ ਜੀ ਹੁਣਾਂ ਨੇ ਸਕੂਲ ਵਿੱਚ ਇੱਕ ਕਮਰਾ ਤਿਆਰ ਕਰਕੇ ਦੇਣ ਦਾ ਵਾਅਦਾ ਕੀਤਾ ਅਤੇ ਇੱਕ ਕਮਰਾ ਉਹਨਾਂ ਦੇ ਸਾਥੀ ਜੋ ਕਿਸੇ ਕਾਰਨ ਕਰਕੇ ਨਾਲ ਨਹੀਂ ਆ ਸਕੇ ਉਹਨਾਂ ਨੇ ਵੀ ਇੱਕ ਕਮਰਾ ਤਿਆਰ ਕਰਨ ਵਾਸਤੇ ਆਪਣਾ ਯੋਗਦਾਨ ਪਾਉਣ ਲਈ ਆਪਣੇ ਆਪ ਨੂੰ ਬਚਨ ਵੱਧ ਕੀਤਾ। ਅੱਜ ਦੇ ਹੀ ਦਿਨ ਭਾਵ 17/12/2025 ਨੂੰ, ਉਹਨਾਂ ਨੇ ਨਿਰਮਾਣ ਅਧੀਨ ਜੇਤਵਨ ਬੁੱਧ ਬਿਹਾਰ, ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਨੂੰ ਦੇਖਣ ਉਪਰੰਤ ਆਪਣੀ ਖੁਸ਼ੀ ਜਾਹਿਰ ਕੀਤੀ।

 

Previous articleRising Stars: Kundu and George Light Up India’s U19 Campaign
Next articleSAMAJ WEEKLY = 18/12/2025