HOME ਡਾ. ਅੰਬੇਡਕਰ ਹਾਲ ਇੰਗਲੈਂਡ ਵਿੱਚ ਗਾਇਕ ਸਰਬਜੀਤ ਸਹੋਤਾ ਗੋਲਡ ਮੈਡਲ ਨਾਲ ਸਨਮਾਨਿਤ

ਡਾ. ਅੰਬੇਡਕਰ ਹਾਲ ਇੰਗਲੈਂਡ ਵਿੱਚ ਗਾਇਕ ਸਰਬਜੀਤ ਸਹੋਤਾ ਗੋਲਡ ਮੈਡਲ ਨਾਲ ਸਨਮਾਨਿਤ

ਸਰੀ/ ਵੈਨਕੂਵਰ  (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਪੰਜਾਬ ਦੇ ਪ੍ਰਸਿੱਧ ਗਾਇਕ ਸਰਬਜੀਤ ਸਹੋਤਾ ਦਾ ਹਾਲ ਹੀ ਵਿੱਚ ਸਾਊਥਹਾਲ ਇੰਗਲੈਂਡ ਦੇ ਅੰਬੇਡਕਰ ਹਾਲ ਵਿਖੇ ਇੱਕ ਸਮਾਗਮ ਰਚਾ ਕੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਨਮਾਨ ਹੋਣ ਉਪਰੰਤ ਉਸ ਨੇ ਜਿੱਥੇ ਆਪਣੇ ਮਿਸ਼ਨਰੀ ਗੀਤਾਂ ਨਾਲ ਦਮਦਾਰ ਹਾਜ਼ਰੀ ਭਰੀ। ਉੱਥੇ ਉਸਨੇ ਕਿਹਾ ਕਿ ਅੱਜ ਮੈਨੂੰ ਮਾਣ ਹੈ ਕਿ ਮੇਰਾ ਸਮਾਜ ਚੜ੍ਹਦੀ ਕਲਾ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਰਹਿਬਰਾਂ ਦੇ ਮਿਸ਼ਨ ਲਈ ਲਾਮਬੰਦ ਹੋ ਕੇ ਕਾਮਯਾਬੀ ਦੀਆਂ ਮੰਜ਼ਿਲਾਂ ਪ੍ਰਾਪਤ ਕਰ ਰਿਹਾ ਹੈ। ਇਸ ਸਨਮਾਨ ਲਈ ਗਾਇਕ ਸਰਬਜੀਤ ਸਹੋਤਾ ਵਲੋਂ ਅਮਰਜੀਤ ਵਿਰਦੀ, ਸੰਜੀਵ ਕੁਮਾਰ, ਕੁਲਦੀਪ ਚਾਹਲ, ਕੁਲਦੀਪ ਬੇਦੀ, ਸੁੱਚਾ ਭਾਖੜੀਆਣਾ ਅਤੇ ਹੋਰ ਸਹਿਯੋਗੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਸ ਵਲੋਂ ਅਨੇਕਾਂ ਵਾਰ ਵਿਦੇਸ਼ ਦੀ ਧਰਤੀ ਤੇ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਲੈ ਕੇ ਧਾਰਮਿਕ ਪ੍ਰੋਗਰਾਮ ਕੀਤੇ ਗਏ ਜਿਨ੍ਹਾਂ ਵਿੱਚ ਸੰਗਤ ਵਲੋਂ ਬਹੁਤ ਹੀ ਮਾਣ ਅਤੇ ਸਤਿਕਾਰ ਉਸਦੀ ਗਾਇਕੀ ਨੂੰ ਦਿੱਤਾ ਗਿਆ। ਜਿਸ ਲਈ ਉਹ ਸਰਬ ਸਮਾਜ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰਦਾ ਹੈ। ਇੰਗਲੈਂਡ ਦੀ ਧਰਤੀ ਤੇ ਹੋਏ ਇਸ ਸਨਮਾਨ ਲਈ ਵਿਸ਼ੇਸ਼ ਤੌਰ ਤੇ ਕੁਲਦੀਪ ਚਾਹਲ ਸਾਊਥਹਾਲ, ਕੁਲਵੰਤ ਸਿੰਘ ਵੂਲਵਰਹੈਂਮਟਨ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਗਾਇਕ ਸਰਬਜੀਤ ਸਹੋਤਾ ਨੂੰ ਦਿੱਤੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਸਲੈਬ ਦਰਾਂ ਵਿੱਚ ਕਟੌਤੀ ਦਾ ਸਵਾਗਤ :- ਕਾਮਰੇਡ ਸ਼ਾਮ ਸੁੰਦਰ ਕਾਠਪਾਲ
Next articleਵਿਕਾਸ ਮਿਸ਼ਨ ਵੱਲੋਂ ਨਵ ਨਿਯੁਕਤ ਮੈਨੇਜਰ ਨਿਰਮਲਜੀਤ ਸਿੰਘ ਨਾਲ ਮੁਲਾਕਾਤ : ਢੋਸੀਵਾਲ