ਡਾ. ਅੰਬੇਡਕਰ ਕਲੱਬ ਰਜਿ ਸਾਹਲੋਂ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਸਾਹਲੋਂ :   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਡਾ. ਅੰਬੇਡਕਰ ਵੈੱਲਫੇਅਰ ਕਲੱਬ ਰਜਿ ਸਾਹਲੋਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਸ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਾਹਲੋਂ ਦੇ ਸਾਰੀਆਂ ਕਲਾਸਾਂ ਦੇ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ (ਵਿਦਿਆ ਉਤਸ਼ਾਹੀ ਪੁਰਸਕਾਰ ) ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਸ਼੍ਰੀ ਸੱਤ ਪਾਲ ਸਾਹਲੋਂ ਨੇ ਕਿਹਾ ਕਿ ਬਾਬਾ ਸਾਹਿਬ ਦੇ ਸਾਡੇ ਉੱਤੇ ਉੱਤੇ ਬਹੁਤ ਵੱਡੇ ਉਪਕਾਰ ਹਨ ਜਿਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਨ੍ਹਾਂ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਸਬੰਧੀ ਸੰਖੇਪ ਚਾਨਣਾ ਪਾਇਆ। ਮਾਸਟਰ ਜਸਵਿੰਦਰ ਸਿੰਘ ਲੈਕਚਰਾਰ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਉਨ੍ਹਾਂ ਦੀਆਂ ਜੀਵਨ ਝਲਕਾਂ ਤੇ ਵਿਸਥਾਰਿਤ ਚਾਨਣਾ ਪਾਇਆ। ਪ੍ਰਿੰਸੀਪਲ ਮੈਡਮ ਅਲਕਾ ਰਾਣੀ ਨੇ ਕਲੱਬ ਦੀ ਇਸ ਕਾਰਜ ਲਈ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਕਾਰਜ ਬੱਚਿਆਂ ਦੀ ਪੜ੍ਹਣ ਪ੍ਰਤੀ ਰੁਚੀ ਨੂੰ ਹੋਰ ਵਧਾਉਂਦੇ ਹਨ। ਪੂਰੇ ਪ੍ਰੋਗਰਾਮ ਦੀ ਸਟੇਜ ਦੀ ਕਾਰਵਾਈ ਮੈਡਮ ਅਮਰਜੀਤ ਜਿੰਦ ਨੇ ਬਾਖ਼ੂਬੀ ਨਿਭਾਈ। ਇਸ ਸਮਾਗਮ ਵਿੱਚ ਕਲੱਬ ਮੈਂਬਰਾਂ ਵਜੋਂ ਸਰਵ ਸ਼੍ਰੀ ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਬੱਬਾ ( ਪ੍ਰਧਾਨ ਸੇਵਾ ਸੁਸਾਇਟੀ ), ਜਸਵਿੰਦਰ ਸਿੰਘ, ਗੁਰਸ਼ਰਨ ਸਿੰਘ ( ਦੋਵੇਂ ਪੰਚਾਇਤ ਮੈਂਬਰ ), ਮੱਖਣ ਸਿੰਘ, ਜਸਵੰਤ ਸਿੰਘ ਪੱਪੀ ( ਦੋਵੇਂ ਸਾਬਕਾ ਪੰਚ ), ਜਸਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਮੋਮੋਆਣਾ ਸਾਹਿਬ ਜੀ, ਮੱਖਣ ਸਿੰਘ ਮੁੱਖ ਗ੍ਰੰਥੀ, ਅਮਨਦੀਪ ਸਿੰਘ ਸੱਲ੍ਹਣ ਆਦਿ ਸ਼ਾਮਲ ਹੋਏ ਤੇ ਸਨਮਾਨ ਰਸਮਾਂ ਨਿਭਾਈਆਂ। ਸਕੂਲ ਸਟਾਫ ਵਲੋਂ ਸਰਵ ਸ਼੍ਰੀ ਹਰਮਿੰਦਰ ਸਿੰਘ, ਅਰੁਣ ਕੁਮਾਰ, ਵਰਿੰਦਰਜੀਤ ਸਿੰਘ, ਮਨਜੀਤ ਰਾਮ, ਲਖਵਿੰਦਰ ਸਿੰਘ, ਸੁਸ਼ੀਲ ਕੁਮਾਰ, ਰਾਜਵਿੰਦਰ ਲਾਖਾ, ਸਰਬਜੀਤ ਕੌਰ, ਊਸ਼ਾ ਰਾਣੀ ਰੱਤੂ, ਰੀਨਾ ਰਾਣੀ, ਸੂਜਨ, ਜਸਵੀਰ ਕੌਰ, ਪੂਨਮ ਰਾਣੀ, ਅੰਮਿਤਾ ਚੌਧਰੀ ਆਦਿ ਨੇ ਭਾਗ ਲਿਆ। ਸਕੂਲ ਵਲੋਂ ਕਲੱਬ ਦਾ ਸਨਮਾਨ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਭਾਰਤ ਰਤਨ ਬਾਬਾ ਸਾਹਿਬ ਡਾ.  ਅੰਬੇਡਕਰ ਦਾ 134ਵਾਂ ਜਨਮ ਉਤਸਵ ਉਤਸਾਹ ਤੇ ਧੂਮਧਾਮ ਨਾਲ ਮਨਾਇਆ ਗਿਆ
Next articleਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਚਾਰਾਂ ਤੇ ਅਮਲ ਕਰਕੇ ਸਮਾਜਿਕ ਤਬਦੀਲੀ ਦੇ ਰਾਹ ਅੱਗੇ ਵਧ ਸਕਦੇ ਹਾਂ-ਇੰਜੀ਼. ਜਸਵੀਰ ਸਿੰਘ ਮੋਰੋਂ