ਸਾਹਲੋਂ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪਿਛਲੇ ਸਾਲ ਵਾਂਗ ਇਸ ਵਾਰ ਵੀ ਡਾ. ਅੰਬੇਡਕਰ ਵੈੱਲਫੇਅਰ ਕਲੱਬ ਰਜਿ ਸਾਹਲੋਂ (ਸ਼ ਭ ਸ ਨਗਰ) ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਾਹਲੋਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਦੇ ਵੱਖ ਵੱਖ ਸ਼੍ਰੇਣੀਆਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੂੰ ਮੋਮੈਂਟੋ, ਸਰਟੀਫਿਕੇਟ ਤੇ ਕਾਪੀਆਂ ਭੇਂਟ ਕੀਤੀਆਂ ਗਈਆਂ ਜਿਸ ਪ੍ਰਤੀ ਬੱਚਿਆਂ ਵਿੱਚ ਕਾਫੀ ਉਤਸ਼ਾਹ ਵੇਖਿਆ ਗਿਆ। ਇਸ ਮੌਕੇ ਤੇ ਪ੍ਰਧਾਨ ਸੱਤ ਪਾਲ ਸਾਹਲੋਂ, ਪ੍ਰਿੰਸੀਪਲ ਅਲਕਾ ਰਾਣੀ, ਲੈਕ. ਜਸਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਆਪਣੇ ਵਿਚਾਰ ਰੱਖੇ ਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਬਾਰੇ ਜਾਣਕਾਰੀ ਦਿੱਤੀ ਅਤੇ ਕਲੱਬ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਜਿਸ ਨਾਲ ਬੱਚਿਆਂ ਵਿੱਚ ਪੜਾਈ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ। ਇਸ ਮੌਕੇ ਤੇ ਸਰਵ ਸ਼੍ਰੀ ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਬੱਬਾ ਪ੍ਰਧਾਨ ਸੇਵਾ ਸੁਸਾਇਟੀ, ਜਸਵੰਤ ਸਿੰਘ ਪੱਪੀ, ਮੱਖਣ ਸਿੰਘ, ਗੁਰਸ਼ਰਨ ਸਿੰਘ ਪੋਪੀ ਪੰਚ, ਕਮਲਜੀਤ ਸਿੰਘ ਕੰਬਾ, ਅਮਨਦੀਪ ਸਿੰਘ ਸਾਹਲੋਂ, ਜਸਵਿੰਦਰ ਸਿੰਘ ਭੱਟੀ ਪੰਚ, ਉਂਕਾਰ ਸਿੰਘ ਕਾਰਾ, ਮੱਖਣ ਸਿੰਘ ਗ੍ਰੰਥੀ, ਜਸਵਿੰਦਰ ਸਿੰਘ ਪੋਲਾ, ਰਜਨੀ ਬਾਲਾ, ਊਸ਼ਾ ਰਾਣੀ ਪੰਚ ਆਦਿ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਸਕੂਲ ਸਟਾਫ ਨੇ ਵੀ ਆਪਣੀ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਸਰਵਸ਼੍ਰੀ ਵਰਿੰਦਰਜੀਤ ਸਿੰਘ, ਲਖਵਿੰਦਰ ਸਿੰਘ, ਮਨਜੀਤ ਰਾਮ, ਭੁਪਿੰਦਰ ਸਿੰਘ, ਅਮਰਜੀਤ ਕੌਰ ਜਿੰਦ, ਸੂਜ਼ਨ ਵਿੱਜ, ਜਸਵਿੰਦਰ ਕੌਰ, ਪੂਨਮ ਰਾਣੀ, ਪਵਨਦੀਪ ਕੌਰ, ਊਸ਼ਾ ਰਾਣੀ ਹੈੱਡ ਟੀਚਰ ਆਦਿ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



